GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 107
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਕੀਨੀਦਇਆਗੋਪਾਲਗੁਸਾਈ
ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
The Life of the World, the Sustainer of the Earth, has showered His Mercy;
कीनी दइआ गोपाल गुसाई ॥
ਗੁਰਕੇਚਰਣਵਸੇਮਨਮਾਹੀ
ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।
the Guru's Feet have come to dwell within my mind.
गुर के चरण वसे मन माही ॥
ਅੰਗੀਕਾਰੁਕੀਆਤਿਨਿਕਰਤੈਦੁਖਕਾਡੇਰਾਢਾਹਿਆਜੀਉ॥੧॥
(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ॥੧॥
The Creator has made me His Own. He has destroyed the city of sorrow. ||1||
अंगीकारु कीआ तिनि करतै दुख का डेरा ढाहिआ जीउ ॥१॥
ਮਨਿਤਨਿਵਸਿਆਸਚਾਸੋਈ
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,
The True One abides within my mind and body;
मनि तनि वसिआ सचा सोई ॥
ਬਿਖੜਾਥਾਨੁਦਿਸੈਕੋਈ
ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।
no place seems difficult to me now.
बिखड़ा थानु न दिसै कोई ॥
ਦੂਤਦੁਸਮਣਸਭਿਸਜਣਹੋਏਏਕੋਸੁਆਮੀਆਹਿਆਜੀਉ॥੨॥
ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ॥੨॥
All the evil-doers and enemies have now become my friends. I long only for my Lord and Master. ||2||
दूत दुसमण सभि सजण होए एको सुआमी आहिआ जीउ ॥२॥
ਜੋਕਿਛੁਕਰੇਸੁਆਪੇਆਪੈ
(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।
Whatever He does, He does all by Himself.
जो किछु करे सु आपे आपै ॥
ਬੁਧਿਸਿਆਣਪਕਿਛੂਜਾਪੈ
(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।
No one can know His Ways.
बुधि सिआणप किछू न जापै ॥
ਆਪਣਿਆਸੰਤਾਨੋਆਪਿਸਹਾਈਪ੍ਰਭਿਭਰਮਭੁਲਾਵਾਲਾਹਿਆਜੀਉ॥੩॥
ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ॥੩॥
He Himself is the Helper and Support of His Saints. God has cast out my doubts and delusions. ||3||
आपणिआ संता नो आपि सहाई प्रभि भरम भुलावा लाहिआ जीउ ॥३॥
ਚਰਣਕਮਲਜਨਕਾਆਧਾਰੋ
ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।
His Lotus Feet are the Support of His humble servants.
चरण कमल जन का आधारो ॥
ਆਠਪਹਰਰਾਮਨਾਮੁਵਾਪਾਰੋ
ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।
Twenty-four hours a day, they deal in the Name of the Lord.
आठ पहर राम नामु वापारो ॥
ਸਹਜਅਨੰਦਗਾਵਹਿਗੁਣਗੋਵਿੰਦਪ੍ਰਭਨਾਨਕਸਰਬਸਮਾਹਿਆਜੀਉ॥੪॥੩੬॥੪੩॥
ਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਹੇ ਨਾਨਕ! ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੪॥੩੬॥੪੩॥
In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
सहज अनंद गावहि गुण गोविंद प्रभ नानक सरब समाहिआ जीउ ॥४॥३६॥४३॥
WWW.GURBANI.WORLD
ਪਿਛਲਾ Share ਹੋਮ Save ਅਗਲਾ