GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 106
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਸਭੇਸੁਖਭਏਪ੍ਰਭਤੁਠੇ
ਜਦੋਂ (ਕਿਸੇ ਵਡ-ਭਾਗੀ ਉੱਤੇ) ਪ੍ਰਭੂ ਪ੍ਰਸੰਨ ਹੋਵੇ, ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
All happiness comes, when God is pleased.
सभे सुख भए प्रभ तुठे ॥
ਗੁਰਪੂਰੇਕੇਚਰਣਮਨਿਵੁਠੇ
(ਤੇ ਉਸ ਦੀ ਮਿਹਰ ਨਾਲ) ਪੂਰੇ ਗੁਰੂ ਦੇ ਚਰਨ ਮਨ ਵਿਚ ਆ ਵੱਸਦੇ ਹਨ।
The Feet of the Perfect Guru dwell in my mind.
गुर पूरे के चरण मनि वुठे ॥
ਸਹਜਸਮਾਧਿਲਗੀਲਿਵਅੰਤਰਿਸੋਰਸੁਸੋਈਜਾਣੈਜੀਉ॥੧॥
ਪਰ ਉਸ ਆਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ (ਪ੍ਰਭੂ-ਮਿਲਾਪ ਦੀ) ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਈ ਹੋਵੇ (ਭਾਵ, ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ) ॥੧॥
I am intuitively absorbed in the state of Samaadhi deep within. God alone knows this sweet pleasure. ||1||
सहज समाधि लगी लिव अंतरि सो रसु सोई जाणै जीउ ॥१॥
ਅਗਮਅਗੋਚਰੁਸਾਹਿਬੁਮੇਰਾ
(ਹੇ ਭਾਈ!) ਮੇਰਾ ਮਾਲਕ-ਪ੍ਰਭੂ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ।
My Lord and Master is Inaccessible and Unfathomable.
अगम अगोचरु साहिबु मेरा ॥
ਘਟਘਟਅੰਤਰਿਵਰਤੈਨੇਰਾ
(ਉਂਞ) ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ।
Deep within each and every heart, He dwells near and close at hand.
घट घट अंतरि वरतै नेरा ॥
ਸਦਾਅਲਿਪਤੁਜੀਆਕਾਦਾਤਾਕੋਵਿਰਲਾਆਪੁਪਛਾਣੈਜੀਉ॥੨॥
(ਫਿਰ ਭੀ) ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਉਹ ਸਭ ਦੀ ਜਿੰਦ-ਜਾਨ ਹੈ ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ) ਉਸ (ਸਭ ਦੇ) ਆਪੇ (ਪ੍ਰਭੂ) ਨੂੰ ਕੋਈ ਵਿਰਲਾ ਮਨੁੱਖ ਪਛਾਣਦਾ ਹੈ ॥੨॥
He is always detached; He is the Giver of souls. How rare is that person who understands his own self. ||2||
सदा अलिपतु जीआ का दाता को विरला आपु पछाणै जीउ ॥२॥
ਪ੍ਰਭਮਿਲਣੈਕੀਏਹਨੀਸਾਣੀ
(ਹੇ ਭਾਈ!) ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ,
This is the sign of union with God:
प्रभ मिलणै की एह नीसाणी ॥
ਮਨਿਇਕੋਸਚਾਹੁਕਮੁਪਛਾਣੀ
(ਕਿ ਜੇਹੜਾ ਉਸ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਹ) ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ (ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ)।
in the mind, the Command of the True Lord is recognized.
मनि इको सचा हुकमु पछाणी ॥
ਸਹਜਿਸੰਤੋਖਿਸਦਾਤ੍ਰਿਪਤਾਸੇਅਨਦੁਖਸਮਕੈਭਾਣੈਜੀਉ॥੩॥
ਜੇਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ਤੇ (ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੩॥
Intuitive peace and poise, contentment, enduring satisfaction and bliss come through the Pleasure of the Master's Will. ||3||
सहजि संतोखि सदा त्रिपतासे अनदु खसम कै भाणै जीउ ॥३॥
ਹਥੀਦਿਤੀਪ੍ਰਭਿਦੇਵਣਹਾਰੈ
(ਪ੍ਰਭੂ ਦੀ ਸਿਫ਼ਤ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ,
God, the Great Giver, has given me His Hand.
हथी दिती प्रभि देवणहारै ॥
ਜਨਮਮਰਣਰੋਗਸਭਿਨਿਵਾਰੇ
ਉਸ ਦੇ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ।
He has erased all the sickness of birth and death.
जनम मरण रोग सभि निवारे ॥
ਨਾਨਕਦਾਸਕੀਏਪ੍ਰਭਿਅਪੁਨੇਹਰਿਕੀਰਤਨਿਰੰਗਮਾਣੇਜੀਉ॥੪॥੩੫॥੪੨॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ (ਆਤਮਕ) ਆਨੰਦ ਮਾਣਦੇ ਹਨ ॥੪॥੩੫॥੪੨॥
O Nanak, those whom God has made His slaves, rejoice in the pleasure of singing the Kirtan of the Lord's Praises. ||4||35||42||
नानक दास कीए प्रभि अपुने हरि कीरतनि रंग माणे जीउ ॥४॥३५॥४२॥
WWW.GURBANI.WORLD
ਪਿਛਲਾ Share ਹੋਮ Save ਅਗਲਾ