ਮਾਰੂਮਹਲਾ੩॥
Maaroo, Third Mahalaa:
मारू महला ३ ॥
ਹਰਿਜੀਉਦਾਤਾਅਗਮਅਥਾਹਾ॥
ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ।
The Dear Lord is the Giver, inaccessible and unfathomable.
हरि जीउ दाता अगम अथाहा ॥
ਓਸੁਤਿਲੁਨਤਮਾਇਵੇਪਰਵਾਹਾ॥
(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
He does not have even an iota of greed; He is self-sufficient.
ओसु तिलु न तमाइ वेपरवाहा ॥
ਤਿਸਨੋਅਪੜਿਨਸਕੈਕੋਈਆਪੇਮੇਲਿਮਿਲਾਇਦਾ॥੧॥
ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ। ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ॥੧॥
No one can reach up to Him; He Himself unites in His Union. ||1||
तिस नो अपड़ि न सकै कोई आपे मेलि मिलाइदा ॥१॥
ਜੋਕਿਛੁਕਰੈਸੁਨਿਹਚਉਹੋਈ॥
(ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ।
Whatever He does, surely comes to pass.
जो किछु करै सु निहचउ होई ॥
ਤਿਸੁਬਿਨੁਦਾਤਾਅਵਰੁਨਕੋਈ॥
ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ।
There is no other Giver, except for Him.
तिसु बिनु दाता अवरु न कोई ॥
ਜਿਸਨੋਨਾਮਦਾਨੁਕਰੇਸੋਪਾਏਗੁਰਸਬਦੀਮੇਲਾਇਦਾ॥੨॥
ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥
Whoever the Lord blesses with His gift, obtains it. Through the Word of the Guru's Shabad, He unites him with Himself. ||2||
जिस नो नाम दानु करे सो पाए गुर सबदी मेलाइदा ॥२॥
ਚਉਦਹਭਵਣਤੇਰੇਹਟਨਾਲੇ॥
ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
The fourteen worlds are Your markets.
चउदह भवण तेरे हटनाले ॥
ਸਤਿਗੁਰਿਦਿਖਾਏਅੰਤਰਿਨਾਲੇ॥
ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,
The True Guru reveals them, along with one's inner being.
सतिगुरि दिखाए अंतरि नाले ॥
ਨਾਵੈਕਾਵਾਪਾਰੀਹੋਵੈਗੁਰਸਬਦੀਕੋਪਾਇਦਾ॥੩॥
ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ॥੩॥
One who deals in the Name, through the Word of the Guru's Shabad, obtains it. ||3||
नावै का वापारी होवै गुर सबदी को पाइदा ॥३॥
ਸਤਿਗੁਰਿਸੇਵਿਐਸਹਜਅਨੰਦਾ॥
ਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ।
Serving the True Guru, one obtains intuitive bliss.
सतिगुरि सेविऐ सहज अनंदा ॥
ਹਿਰਦੈਆਇਵੁਠਾਗੋਵਿੰਦਾ॥
(ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ।
The Lord of the Universe comes to dwell within the heart.
हिरदै आइ वुठा गोविंदा ॥
ਸਹਜੇਭਗਤਿਕਰੇਦਿਨੁਰਾਤੀਆਪੇਭਗਤਿਕਰਾਇਦਾ॥੪॥
ਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ ॥੪॥
He intuitively practices devotional worship day and night; God Himself practices devotional worship. ||4||
सहजे भगति करे दिनु राती आपे भगति कराइदा ॥४॥
ਸਤਿਗੁਰਤੇਵਿਛੁੜੇਤਿਨੀਦੁਖੁਪਾਇਆ॥
ਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ।
Those who are separated from the True Guru, suffer in misery.
सतिगुर ते विछुड़े तिनी दुखु पाइआ ॥
ਅਨਦਿਨੁਮਾਰੀਅਹਿਦੁਖੁਸਬਾਇਆ॥
ਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ।
Night and day, they are punished, and they suffer in total agony.
अनदिनु मारीअहि दुखु सबाइआ ॥
ਮਥੇਕਾਲੇਮਹਲੁਨਪਾਵਹਿਦੁਖਹੀਵਿਚਿਦੁਖੁਪਾਇਦਾ॥੫॥
(ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ। (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ ॥੫॥
Their faces are blackened, and they do not obtain the Mansion of the Lord's Presence. They suffer in sorrow and agony. ||5||
मथे काले महलु न पावहि दुख ही विचि दुखु पाइदा ॥५॥
ਸਤਿਗੁਰੁਸੇਵਹਿਸੇਵਡਭਾਗੀ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ।
Those who serve the True Guru are very fortunate.
सतिगुरु सेवहि से वडभागी ॥
ਸਹਜਭਾਇਸਚੀਲਿਵਲਾਗੀ॥
ਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।
They intuitively enshrine love for the True Lord.
सहज भाइ सची लिव लागी ॥
ਸਚੋਸਚੁਕਮਾਵਹਿਸਦਹੀਸਚੈਮੇਲਿਮਿਲਾਇਦਾ॥੬॥
ਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ ॥੬॥
They practice Truth, forever Truth; they are united in Union with the True Lord. ||6||
सचो सचु कमावहि सद ही सचै मेलि मिलाइदा ॥६॥
ਜਿਸਨੋਸਚਾਦੇਇਸੁਪਾਏ॥
ਪਰ, ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ।
He alone obtains the Truth, unto whom the True Lord gives it.
जिस नो सचा देइ सु पाए ॥
ਅੰਤਰਿਸਾਚੁਭਰਮੁਚੁਕਾਏ॥
ਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ।
His inner being is filled with Truth, and his doubt is dispelled.
अंतरि साचु भरमु चुकाए ॥
ਸਚੁਸਚੈਕਾਆਪੇਦਾਤਾਜਿਸੁਦੇਵੈਸੋਸਚੁਪਾਇਦਾ॥੭॥
ਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਹੈ। ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ ॥੭॥
The True Lord Himself is the Giver of Truth; he alone obtains the Truth, unto whom He gives it. ||7||
सचु सचै का आपे दाता जिसु देवै सो सचु पाइदा ॥७॥
ਆਪੇਕਰਤਾਸਭਨਾਕਾਸੋਈ॥
ਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ।
He Himself is the Creator of all.
आपे करता सभना का सोई ॥
ਜਿਸਨੋਆਪਿਬੁਝਾਏਬੂਝੈਕੋਈ॥
ਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ।
Only one whom He instructs, understands Him.
जिस नो आपि बुझाए बूझै कोई ॥
ਆਪੇਬਖਸੇਦੇਵਡਿਆਈਆਪੇਮੇਲਿਮਿਲਾਇਦਾ॥੮॥
ਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੮॥
He Himself forgives, and grants glorious greatness. He himself unites in His Union. ||8||
आपे बखसे दे वडिआई आपे मेलि मिलाइदा ॥८॥
ਹਉਮੈਕਰਦਿਆਜਨਮੁਗਵਾਇਆ॥
ਜਿਹੜਾ ਮਨੁੱਖ 'ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ'-ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ,
Acting egotistically, one loses his life.
हउमै करदिआ जनमु गवाइआ ॥
ਆਗੈਮੋਹੁਨਚੂਕੈਮਾਇਆ॥
ਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ।
Even in the world hereafter, emotional attachment to Maya does not leave him.
आगै मोहु न चूकै माइआ ॥
ਅਗੈਜਮਕਾਲੁਲੇਖਾਲੇਵੈਜਿਉਤਿਲਘਾਣੀਪੀੜਾਇਦਾ॥੯॥
(ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹੂ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ ॥੯॥
In the world hereafter, the Messenger of Death calls him to account, and crushes him like sesame seeds in the oil-press. ||9||
अगै जमकालु लेखा लेवै जिउ तिल घाणी पीड़ाइदा ॥९॥
ਪੂਰੈਭਾਗਿਗੁਰਸੇਵਾਹੋਈ॥
ਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ।
By perfect destiny, one serves the Guru.
पूरै भागि गुर सेवा होई ॥
ਨਦਰਿਕਰੇਤਾਸੇਵੇਕੋਈ॥
ਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ।
If God grants His Grace, then one serves.
नदरि करे ता सेवे कोई ॥
ਜਮਕਾਲੁਤਿਸੁਨੇੜਿਨਆਵੈਮਹਲਿਸਚੈਸੁਖੁਪਾਇਦਾ॥੧੦॥
ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ। ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੦॥
The Messenger of Death cannot even approach him, and in the Mansion of the True Lord's Presence, he finds peace. ||10||
जमकालु तिसु नेड़ि न आवै महलि सचै सुखु पाइदा ॥१०॥
ਤਿਨਸੁਖੁਪਾਇਆਜੋਤੁਧੁਭਾਏ॥
ਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ।
They alone find peace, who are pleasing to Your Will.
तिन सुखु पाइआ जो तुधु भाए ॥
ਪੂਰੈਭਾਗਿਗੁਰਸੇਵਾਲਾਏ॥
ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ।
By perfect destiny, they are attached to the Guru's service.
पूरै भागि गुर सेवा लाए ॥
ਤੇਰੈਹਥਿਹੈਸਭਵਡਿਆਈਜਿਸੁਦੇਵਹਿਸੋਪਾਇਦਾ॥੧੧॥
ਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ ॥੧੧॥
All glorious greatness rests in Your Hands; he alone obtains it, unto whom You give it. ||11||
तेरै हथि है सभ वडिआई जिसु देवहि सो पाइदा ॥११॥
ਅੰਦਰਿਪਰਗਾਸੁਗੁਰੂਤੇਪਾਏ॥
(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ,
Through the Guru, one's inner being is enlightened and illumined.
अंदरि परगासु गुरू ते पाए ॥
ਨਾਮੁਪਦਾਰਥੁਮੰਨਿਵਸਾਏ॥
ਉਹ (ਤੇਰਾ) ਸ੍ਰੇਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ।
The wealth of the Naam, the Name of the Lord, comes to dwell in the mind.
नामु पदारथु मंनि वसाए ॥
ਗਿਆਨਰਤਨੁਸਦਾਘਟਿਚਾਨਣੁਅਗਿਆਨਅੰਧੇਰੁਗਵਾਇਦਾ॥੧੨॥
ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੧੨॥
The jewel of spiritual wisdom ever illumines the heart, and the darkness of spiritual ignorance is dispelled. ||12||
गिआन रतनु सदा घटि चानणु अगिआन अंधेरु गवाइदा ॥१२॥
ਅਗਿਆਨੀਅੰਧੇਦੂਜੈਲਾਗੇ॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ,
The blind and ignorant are attached to duality.
अगिआनी अंधे दूजै लागे ॥
ਬਿਨੁਪਾਣੀਡੁਬਿਮੂਏਅਭਾਗੇ॥
ਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ।
The unfortunates are drowned without water, and die.
बिनु पाणी डुबि मूए अभागे ॥
ਚਲਦਿਆਘਰੁਦਰੁਨਦਰਿਨਆਵੈਜਮਦਰਿਬਾਧਾਦੁਖੁਪਾਇਦਾ॥੧੩॥
ਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ। (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ ॥੧੩॥
When they depart from the world, they do not find the Lord's door and home; bound and gagged at Death's door, they suffer in pain. ||13||
चलदिआ घरु दरु नदरि न आवै जम दरि बाधा दुखु पाइदा ॥१३॥
ਬਿਨੁਸਤਿਗੁਰਸੇਵੇਮੁਕਤਿਨਹੋਈ॥
ਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ,
Without serving the True Guru, no one finds liberation.
बिनु सतिगुर सेवे मुकति न होई ॥
ਗਿਆਨੀਧਿਆਨੀਪੂਛਹੁਕੋਈ॥
ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ।
Go ask any spiritual teacher or meditator.
गिआनी धिआनी पूछहु कोई ॥
ਸਤਿਗੁਰੁਸੇਵੇਤਿਸੁਮਿਲੈਵਡਿਆਈਦਰਿਸਚੈਸੋਭਾਪਾਇਦਾ॥੧੪॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੪॥
Whoever serves the True Guru is blessed with glorious greatness, and honored in the Court of the True Lord. ||14||
सतिगुरु सेवे तिसु मिलै वडिआई दरि सचै सोभा पाइदा ॥१४॥
ਸਤਿਗੁਰਨੋਸੇਵੇਤਿਸੁਆਪਿਮਿਲਾਏ॥
ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।
One who serves the True Guru, the Lord merges into Himself.
सतिगुर नो सेवे तिसु आपि मिलाए ॥
ਮਮਤਾਕਾਟਿਸਚਿਲਿਵਲਾਏ॥
ਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
Cutting away attachment, one lovingly focuses on the True Lord.
ममता काटि सचि लिव लाए ॥
ਸਦਾਸਚੁਵਣਜਹਿਵਾਪਾਰੀਨਾਮੋਲਾਹਾਪਾਇਦਾ॥੧੫॥
ਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ ॥੧੫॥
The merchants deal forever in Truth; they earn the profit of the Naam. ||15||
सदा सचु वणजहि वापारी नामो लाहा पाइदा ॥१५॥
ਆਪੇਕਰੇਕਰਾਏਕਰਤਾ॥
ਪਰ, ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
The Creator Himself acts, and inspires all to act.
आपे करे कराए करता ॥
ਸਬਦਿਮਰੈਸੋਈਜਨੁਮੁਕਤਾ॥
(ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ।
He alone is liberated, who dies in the Word of the Shabad.
सबदि मरै सोई जनु मुकता ॥
ਨਾਨਕਨਾਮੁਵਸੈਮਨਅੰਤਰਿਨਾਮੋਨਾਮੁਧਿਆਇਦਾ॥੧੬॥੫॥੧੯॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੧੬॥੫॥੧੯॥
O Nanak, the Naam dwells deep within the mind; meditate on the Naam, the Name of the Lord. ||16||5||19||
नानक नामु वसै मन अंतरि नामो नामु धिआइदा ॥१६॥५॥१९॥
WWW.GURBANI.WORLD