ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1062
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਰਤਾਕਰੇਸੁਨਿਹਚਉਹੋਵੈ
(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ,
Whatever the Creator does, surely comes to pass.
करता करे सु निहचउ होवै ॥
LINE 02
ਗੁਰਕੈਸਬਦੇਹਉਮੈਖੋਵੈ
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ,
Through the Word of the Guru's Shabad, egotism is consumed.
गुर कै सबदे हउमै खोवै ॥
LINE 03
ਗੁਰਪਰਸਾਦੀਕਿਸੈਦੇਵਡਿਆਈਨਾਮੋਨਾਮੁਧਿਆਇਦਾ॥॥
(ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਡਿਆਈ ਦੇਂਦਾ ਹੈ। ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੫॥
By Guru's Grace, some are blessed with glorious greatness; they meditate on the Naam, the Name of the Lord. ||5||
गुर परसादी किसै दे वडिआई नामो नामु धिआइदा ॥५॥
LINE 04
ਗੁਰਸੇਵੇਜੇਵਡੁਹੋਰੁਲਾਹਾਨਾਹੀ
ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ।
There is no other profit as great as service to the Guru.
गुर सेवे जेवडु होरु लाहा नाही ॥
LINE 05
ਨਾਮੁਮੰਨਿਵਸੈਨਾਮੋਸਾਲਾਹੀ
(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤ ਕਰਦੇ ਹਨ।
The Naam abides within my mind, and I praise the Naam.
नामु मंनि वसै नामो सालाही ॥
LINE 06
ਨਾਮੋਨਾਮੁਸਦਾਸੁਖਦਾਤਾਨਾਮੋਲਾਹਾਪਾਇਦਾ॥॥
ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ॥੬॥
The Naam is forever the Giver of peace. Through the Naam, we earn the profit. ||6||
नामो नामु सदा सुखदाता नामो लाहा पाइदा ॥६॥
LINE 07
ਬਿਨੁਨਾਵੈਸਭਦੁਖੁਸੰਸਾਰਾ
ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ।
Without the Name, all the world suffers in misery.
बिनु नावै सभ दुखु संसारा ॥
LINE 08
ਬਹੁਕਰਮਕਮਾਵਹਿਵਧਹਿਵਿਕਾਰਾ
(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ।
The more actions one does, the more the corruption increases.
बहु करम कमावहि वधहि विकारा ॥
LINE 09
ਨਾਮੁਸੇਵਹਿਕਿਉਸੁਖੁਪਾਈਐਬਿਨੁਨਾਵੈਦੁਖੁਪਾਇਦਾ॥॥
ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ॥੭॥
Without serving the Naam, how can anyone find peace? Without the Naam, one suffers in pain. ||7||
नामु न सेवहि किउ सुखु पाईऐ बिनु नावै दुखु पाइदा ॥७॥
LINE 10
ਆਪਿਕਰੇਤੈਆਪਿਕਰਾਏ
ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
He Himself acts, and inspires all to act.
आपि करे तै आपि कराए ॥
LINE 11
ਗੁਰਪਰਸਾਦੀਕਿਸੈਬੁਝਾਏ
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ।
By Guru's Grace, He reveals Himself to a few.
गुर परसादी किसै बुझाए ॥
LINE 12
ਗੁਰਮੁਖਿਹੋਵਹਿਸੇਬੰਧਨਤੋੜਹਿਮੁਕਤੀਕੈਘਰਿਪਾਇਦਾ॥॥
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ॥੮॥
One who becomes Gurmukh breaks his bonds, and attains the home of liberation. ||8||
गुरमुखि होवहि से बंधन तोड़हि मुकती कै घरि पाइदा ॥८॥
LINE 13
ਗਣਤਗਣੈਸੋਜਲੈਸੰਸਾਰਾ
ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ,
One who calculates his accounts, burns in the world.
गणत गणै सो जलै संसारा ॥
LINE 14
ਸਹਸਾਮੂਲਿਚੁਕੈਵਿਕਾਰਾ
ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ।
His skepticism and corruption are never dispelled.
सहसा मूलि न चुकै विकारा ॥
LINE 15
ਗੁਰਮੁਖਿਹੋਵੈਸੁਗਣਤਚੁਕਾਏਸਚੇਸਚਿਸਮਾਇਦਾ॥॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੯॥
One who becomes Gurmukh abandons his calculations; through Truth, we merge in the True Lord. ||9||
गुरमुखि होवै सु गणत चुकाए सचे सचि समाइदा ॥९॥
LINE 16
ਜੇਸਚੁਦੇਇਪਾਏਕੋਈ
ਪਰ, ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ।
If God grants Truth, then we may attain it.
जे सचु देइ त पाए कोई ॥
LINE 17
ਗੁਰਪਰਸਾਦੀਪਰਗਟੁਹੋਈ
ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ।
By Guru's Grace, it is revealed.
गुर परसादी परगटु होई ॥
LINE 18
ਸਚੁਨਾਮੁਸਾਲਾਹੇਰੰਗਿਰਾਤਾਗੁਰਕਿਰਪਾਤੇਸੁਖੁਪਾਇਦਾ੧੦॥॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੦॥
One who praises the True Name, and remains imbued with the Lord's Love, by Guru's Grace, finds peace. ||10||
सचु नामु सालाहे रंगि राता गुर किरपा ते सुखु पाइदा ॥१०॥
LINE 19
ਜਪੁਤਪੁਸੰਜਮੁਨਾਮੁਪਿਆਰਾ
ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ।
The Beloved Naam, the Name of the Lord, is chanting, meditation, penance and self-control.
जपु तपु संजमु नामु पिआरा ॥
LINE 20
ਕਿਲਵਿਖਕਾਟੇਕਾਟਣਹਾਰਾ
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ।
God, the Destroyer, destroys sins.
किलविख काटे काटणहारा ॥
LINE 21
ਹਰਿਕੈਨਾਮਿਤਨੁਮਨੁਸੀਤਲੁਹੋਆਸਹਜੇਸਹਜਿਸਮਾਇਦਾ੧੧॥॥
ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੧॥
Through the Name of the Lord, the body and mind are cooled and soothed, and one is intuitively, easily absorbed into the Celestial Lord. ||11||
हरि कै नामि तनु मनु सीतलु होआ सहजे सहजि समाइदा ॥११॥
LINE 22
ਅੰਤਰਿਲੋਭੁਮਨਿਮੈਲੈਮਲੁਲਾਏ
ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ),
With greed within them, their minds are filthy, and they spread filth around.
अंतरि लोभु मनि मैलै मलु लाए ॥
LINE 23
ਮੈਲੇਕਰਮਕਰੇਦੁਖੁਪਾਏ
ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ।
They do filthy deeds, and suffer in pain.
मैले करम करे दुखु पाए ॥
LINE 24
ਕੂੜੋਕੂੜੁਕਰੇਵਾਪਾਰਾਕੂੜੁਬੋਲਿਦੁਖੁਪਾਇਦਾ੧੨॥॥
(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ। ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ॥੧੨॥
They deal in falsehood, and nothing but falsehood; telling lies, they suffer in pain. ||12||
कूड़ो कूड़ु करे वापारा कूड़ु बोलि दुखु पाइदा ॥१२॥
LINE 25
ਨਿਰਮਲਬਾਣੀਕੋਮੰਨਿਵਸਾਏ
ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ,
Rare is that person who enshrines the Immaculate Bani of the Guru's Word within his mind.
निरमल बाणी को मंनि वसाए ॥
LINE 26
ਗੁਰਪਰਸਾਦੀਸਹਸਾਜਾਏ
ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ।
By Guru's Grace, his skepticism is removed.
गुर परसादी सहसा जाए ॥
LINE 27
ਗੁਰਕੈਭਾਣੈਚਲੈਦਿਨੁਰਾਤੀਨਾਮੁਚੇਤਿਸੁਖੁਪਾਇਦਾ੧੩॥॥
ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੩॥
He walks in harmony with the Guru's Will, day and night; remembering the Naam, the Name of the Lord, he finds peace. ||13||
गुर कै भाणै चलै दिनु राती नामु चेति सुखु पाइदा ॥१३॥
LINE 28
ਆਪਿਸਿਰੰਦਾਸਚਾਸੋਈ
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ,
The True Lord Himself is the Creator.
आपि सिरंदा सचा सोई ॥
LINE 29
ਆਪਿਉਪਾਇਖਪਾਏਸੋਈ
ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ।
He Himself creates and destroys.
आपि उपाइ खपाए सोई ॥
LINE 30
ਗੁਰਮੁਖਿਹੋਵੈਸੁਸਦਾਸਲਾਹੇਮਿਲਿਸਾਚੇਸੁਖੁਪਾਇਦਾ੧੪॥॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੪॥
One who becomes Gurmukh, praises the Lord forever. Meeting the True Lord, he finds peace. ||14||
गुरमुखि होवै सु सदा सलाहे मिलि साचे सुखु पाइदा ॥१४॥
LINE 31
ਅਨੇਕਜਤਨਕਰੇਇੰਦ੍ਰੀਵਸਿਹੋਈ
(ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ।
Making countless efforts, sexual desire is not overcome.
अनेक जतन करे इंद्री वसि न होई ॥
LINE 32
ਕਾਮਿਕਰੋਧਿਜਲੈਸਭੁਕੋਈ
(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ।
Everyone is burning in the fires of sexuality and anger.
कामि करोधि जलै सभु कोई ॥
LINE 33
ਸਤਿਗੁਰਸੇਵੇਮਨੁਵਸਿਆਵੈਮਨਮਾਰੇਮਨਹਿਸਮਾਇਦਾ੧੫॥॥
ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ। ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ॥੧੫॥
Serving the True Guru, one brings his mind under control; conquering his mind, he merges in the Mind of God. ||15||
सतिगुर सेवे मनु वसि आवै मन मारे मनहि समाइदा ॥१५॥
LINE 34
ਮੇਰਾਤੇਰਾਤੁਧੁਆਪੇਕੀਆ
ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ।
You Yourself created the sense of 'mine' and 'yours.'
मेरा तेरा तुधु आपे कीआ ॥
LINE 35
ਸਭਿਤੇਰੇਜੰਤਤੇਰੇਸਭਿਜੀਆ
ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ।
All creatures are Yours; You created all beings.
सभि तेरे जंत तेरे सभि जीआ ॥
LINE 36
ਨਾਨਕਨਾਮੁਸਮਾਲਿਸਦਾਤੂਗੁਰਮਤੀਮੰਨਿਵਸਾਇਦਾ੧੬੪੧੮॥॥॥॥
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੬॥੪॥੧੮॥
O Nanak, contemplate the Naam forever; through the Guru's Teachings, the Lord abides in the mind. ||16||4||18||
नानक नामु समालि सदा तू गुरमती मंनि वसाइदा ॥१६॥४॥१८॥
LINE 37
ਮਾਰੂਮਹਲਾ
Maaroo, Third Mahalaa:
मारू महला ३ ॥
LINE 38
ਹਰਿਜੀਉਦਾਤਾਅਗਮਅਥਾਹਾ
ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ।
The Dear Lord is the Giver, inaccessible and unfathomable.
हरि जीउ दाता अगम अथाहा ॥
LINE 39
ਓਸੁਤਿਲੁਤਮਾਇਵੇਪਰਵਾਹਾ
(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
He does not have even an iota of greed; He is self-sufficient.
ओसु तिलु न तमाइ वेपरवाहा ॥
LINE 40
ਤਿਸਨੋਅਪੜਿਸਕੈਕੋਈਆਪੇਮੇਲਿਮਿਲਾਇਦਾ॥॥
ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ। ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ॥੧॥
No one can reach up to Him; He Himself unites in His Union. ||1||
तिस नो अपड़ि न सकै कोई आपे मेलि मिलाइदा ॥१॥
LINE 41
ਜੋਕਿਛੁਕਰੈਸੁਨਿਹਚਉਹੋਈ
(ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ।
Whatever He does, surely comes to pass.
जो किछु करै सु निहचउ होई ॥
LINE 42
ਤਿਸੁਬਿਨੁਦਾਤਾਅਵਰੁਕੋਈ
ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ।
There is no other Giver, except for Him.
तिसु बिनु दाता अवरु न कोई ॥
LINE 43
ਜਿਸਨੋਨਾਮਦਾਨੁਕਰੇਸੋਪਾਏਗੁਰਸਬਦੀਮੇਲਾਇਦਾ॥॥
ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥
Whoever the Lord blesses with His gift, obtains it. Through the Word of the Guru's Shabad, He unites him with Himself. ||2||
जिस नो नाम दानु करे सो पाए गुर सबदी मेलाइदा ॥२॥
LINE 44
ਚਉਦਹਭਵਣਤੇਰੇਹਟਨਾਲੇ
ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
The fourteen worlds are Your markets.
चउदह भवण तेरे हटनाले ॥
LINE 45
ਸਤਿਗੁਰਿਦਿਖਾਏਅੰਤਰਿਨਾਲੇ
ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,
The True Guru reveals them, along with one's inner being.
सतिगुरि दिखाए अंतरि नाले ॥
LINE 46
ਨਾਵੈਕਾਵਾਪਾਰੀਹੋਵੈਗੁਰਸਬਦੀਕੋਪਾਇਦਾ॥॥
ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ॥੩॥
One who deals in the Name, through the Word of the Guru's Shabad, obtains it. ||3||
नावै का वापारी होवै गुर सबदी को पाइदा ॥३॥