ਮਃ੩॥
Third Mahalaa:
मः ३ ॥
ਨਾਂਗੇਆਵਣਾਨਾਂਗੇਜਾਣਾਹਰਿਹੁਕਮੁਪਾਇਆਕਿਆਕੀਜੈ॥
ਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ-ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ;
Naked we come, and naked we go. This is by the Lord's Command; what else can we do?
नांगे आवणा नांगे जाणा हरि हुकमु पाइआ किआ कीजै ॥
ਜਿਸਕੀਵਸਤੁਸੋਈਲੈਜਾਇਗਾਰੋਸੁਕਿਸੈਸਿਉਕੀਜੈ॥
(ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।
The object belongs to Him; He shall take it away; with whom should one be angry.
जिस की वसतु सोई लै जाइगा रोसु किसै सिउ कीजै ॥
ਗੁਰਮੁਖਿਹੋਵੈਸੁਭਾਣਾਮੰਨੇਸਹਜੇਹਰਿਰਸੁਪੀਜੈ॥
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ।
One who becomes Gurmukh accepts God's Will; he intuitively drinks in the Lord's sublime essence.
गुरमुखि होवै सु भाणा मंने सहजे हरि रसु पीजै ॥
ਨਾਨਕਸੁਖਦਾਤਾਸਦਾਸਲਾਹਿਹੁਰਸਨਾਰਾਮੁਰਵੀਜੈ॥੨॥
ਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ ॥੨॥
O Nanak, praise the Giver of peace forever; with your tongue, savor the Lord. ||2||
नानक सुखदाता सदा सलाहिहु रसना रामु रवीजै ॥२॥
WWW.GURBANI.WORLD