ਸਲੋਕਮਃ੩॥
Shalok, Third Mahalaa:
सलोक मः ३ ॥
ਪੜਿੑਪੜਿੑਪੰਡਿਤਮੋੁਨੀਥਕੇਦੇਸੰਤਰਭਵਿਥਕੇਭੇਖਧਾਰੀ॥
ਮੁਨੀ ਤੇ ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਭੇਖਧਾਰੀ ਸਾਧੂ ਧਰਤੀ ਦਾ ਰਟਨ ਕਰ ਕੇ ਥੱਕ ਗਏ; ਇਤਨਾ (ਵਿਅਰਥ) ਔਖ ਹੀ ਸਹਾਰਦੇ ਰਹੇ,
The Pandits, the religious scholars and the silent sages read and recite until they get tired. They wander through foreign lands in their religious robes, until they are exhausted.
पड़ि पड़ि पंडित मुोनी थके देसंतर भवि थके भेखधारी ॥
ਦੂਜੈਭਾਇਨਾਉਕਦੇਨਪਾਇਨਿਦੁਖੁਲਾਗਾਅਤਿਭਾਰੀ॥
(ਜਿਤਨਾ ਚਿਰ) ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ਮਨ ਫਸਿਆ ਹੋਇਆ ਹੈ (ਪੰਡਿਤ ਕੀਹ ਤੇ ਸਾਧੂ ਕੀਹ ਕੋਈ ਭੀ) ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ,
In love with duality, they never receive the Name. Held in the grasp of pain, they suffer terribly.
दूजै भाइ नाउ कदे न पाइनि दुखु लागा अति भारी ॥
ਮੂਰਖਅੰਧੇਤ੍ਰੈਗੁਣਸੇਵਹਿਮਾਇਆਕੈਬਿਉਹਾਰੀ॥
ਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰ ਕੇ ਮੂਰਖ ਅੰਨ੍ਹੇ ਮਨੁੱਖ ਤਿੰਨਾਂ ਗੁਣਾਂ ਨੂੰ ਹੀ ਸਿਓਂਦੇ ਹਨ (ਭਾਵ, ਤਿੰਨਾਂ ਗੁਣਾਂ ਵਿਚ ਹੀ ਰਹਿੰਦੇ ਹਨ)।
The blind fools serve the three gunas, the three dispositions; they deal only with Maya.
मूरख अंधे त्रै गुण सेवहि माइआ कै बिउहारी ॥
ਅੰਦਰਿਕਪਟੁਉਦਰੁਭਰਣਕੈਤਾਈਪਾਠਪੜਹਿਗਾਵਾਰੀ॥
ਉਹ ਮੂਰਖ (ਬਾਹਰ ਤਾਂ) ਰੋਜ਼ੀ ਕਮਾਣ ਦੀ ਖ਼ਾਤਰ (ਧਰਮ-ਪੁਸਤਕਾਂ ਦਾ) ਪਾਠ ਕਰਦੇ ਹਨ, ਪਰ (ਉਹਨਾਂ ਦੇ) ਮਨ ਵਿਚ ਖੋਟ ਹੀ ਟਿਕਿਆ ਰਹਿੰਦਾ ਹੈ।
With deception in their hearts, the fools read sacred texts to fill their bellies.
अंदरि कपटु उदरु भरण कै ताई पाठ पड़हि गावारी ॥
ਸਤਿਗੁਰੁਸੇਵੇਸੋਸੁਖੁਪਾਏਜਿਨਹਉਮੈਵਿਚਹੁਮਾਰੀ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਸੁਖ ਪਾਂਦਾ ਹੈ (ਕਿਉਂਕਿ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖ) ਮਨ ਵਿਚੋਂ ਹਉਮੈ ਦੂਰ ਕਰ ਲੈਂਦੇ ਹਨ।
One who serves the True Guru finds peace; he eradicates egotism from within.
सतिगुरु सेवे सो सुखु पाए जिन हउमै विचहु मारी ॥
ਨਾਨਕਪੜਣਾਗੁਨਣਾਇਕੁਨਾਉਹੈਬੂਝੈਕੋਬੀਚਾਰੀ॥੧॥
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ ਹੀ ਪੜ੍ਹਨ ਤੇ ਵਿਚਾਰਨ ਜੋਗ ਹੈ, ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ ॥੧॥
O Nanak, there is One Name to chant and dwell on; how rare are those who reflect on this and understand. ||1||
नानक पड़णा गुनणा इकु नाउ है बूझै को बीचारी ॥१॥
WWW.GURBANI.WORLD