GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਤੇਗ਼ ਬਹਾਦਰ ਜੀ
ਅੰਗ 219
Display Settings
Translations
ਗਉੜੀਮਹਲਾ
Gauree, Ninth Mahalaa:
गउड़ी महला ९ ॥
ਕੋਊਮਾਈਭੂਲਿਓਮਨੁਸਮਝਾਵੈ
ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ।
O mother, if only someone would instruct my wayward mind.
कोऊ माई भूलिओ मनु समझावै ॥
ਬੇਦਪੁਰਾਨਸਾਧਮਗਸੁਨਿਕਰਿਨਿਮਖਹਰਿਗੁਨਗਾਵੈ॥੧॥ਰਹਾਉ
(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ॥੧॥ ਰਹਾਉ ॥
This mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
बेद पुरान साध मग सुनि करि निमख न हरि गुन गावै ॥१॥ रहाउ ॥
ਦੁਰਲਭਦੇਹਪਾਇਮਾਨਸਕੀਬਿਰਥਾਜਨਮੁਸਿਰਾਵੈ
(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ।
Having obtained this human body, so very difficult to obtain, it is now being uselessly wasted.
दुरलभ देह पाइ मानस की बिरथा जनमु सिरावै ॥
ਮਾਇਆਮੋਹਮਹਾਸੰਕਟਬਨਤਾਸਿਉਰੁਚਉਪਜਾਵੈ॥੧॥
(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ॥੧॥
Emotional attachment to Maya is such a treacherous wilderness, and yet, people are in love with it. ||1||
माइआ मोह महा संकट बन ता सिउ रुच उपजावै ॥१॥
ਅੰਤਰਿਬਾਹਰਿਸਦਾਸੰਗਿਪ੍ਰਭੁਤਾਸਿਉਨੇਹੁਲਾਵੈ
(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।
Inwardly and outwardly, God is always with them, and yet, they do not enshrine Love for Him.
अंतरि बाहरि सदा संगि प्रभु ता सिउ नेहु न लावै ॥
ਨਾਨਕਮੁਕਤਿਤਾਹਿਤੁਮਮਾਨਹੁਜਿਹਘਟਿਰਾਮੁਸਮਾਵੈ॥੨॥੬॥
ਹੇ ਨਾਨਕ! (ਆਖ-ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ॥੨॥੬॥
O Nanak, know that those whose hearts are filled with the Lord are liberated. ||2||6||
नानक मुकति ताहि तुम मानहु जिह घटि रामु समावै ॥२॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ