GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਤੇਗ਼ ਬਹਾਦਰ ਜੀ
ਅੰਗ 1008
Display Settings
Translations
ਮਾਰੂਮਹਲਾ
Maaroo, Ninth Mahalaa:
मारू महला ९ ॥
ਅਬਮੈਕਹਾਕਰਉਰੀਮਾਈ
ਹੇ ਮਾਂ! (ਵੇਲਾ ਵਿਹਾ ਜਾਣ ਤੇ) ਹੁਣ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ)।
What should I do now, O mother?
अब मै कहा करउ री माई ॥
ਸਗਲਜਨਮੁਬਿਖਿਅਨਸਿਉਖੋਇਆਸਿਮਰਿਓਨਾਹਿਕਨੑਾਈ॥੧॥ਰਹਾਉ
ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ॥੧॥ ਰਹਾਉ ॥
I have wasted my whole life in sin and corruption; I never remembered the Lord. ||1||Pause||
सगल जनमु बिखिअन सिउ खोइआ सिमरिओ नाहि कनाई ॥१॥ रहाउ ॥
ਕਾਲਫਾਸਜਬਗਰਮਹਿਮੇਲੀਤਿਹਸੁਧਿਸਭਬਿਸਰਾਈ
ਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ।
When Death places the noose around my neck, then I lose all my senses.
काल फास जब गर महि मेली तिह सुधि सभ बिसराई ॥
ਰਾਮਨਾਮਬਿਨੁਯਾਸੰਕਟਮਹਿਕੋਅਬਹੋਤਸਹਾਈ॥੧॥
ਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ॥੧॥
Now, in this disaster, other than the Name of the Lord, who will be my help and support? ||1||
राम नाम बिनु या संकट महि को अब होत सहाई ॥१॥
ਜੋਸੰਪਤਿਅਪਨੀਕਰਿਮਾਨੀਛਿਨਮੋਭਈਪਰਾਈ
ਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ।
That wealth, which he believes to be his own, in an instant, belongs to another.
जो संपति अपनी करि मानी छिन मो भई पराई ॥
ਕਹੁਨਾਨਕਯਹਸੋਚਰਹੀਮਨਿਹਰਿਜਸੁਕਬਹੂੰਗਾਈ॥੨॥੨॥
ਨਾਨਕ ਆਖਦਾ ਹੈ- ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਦੇ ਭੀ ਨਾਹ ਕੀਤੀ ॥੨॥੨॥
Says Nanak, this still really bothers my mind - I never sang the Praises of the Lord. ||2||2||
कहु नानक यह सोच रही मनि हरि जसु कबहूं न गाई ॥२॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ