GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 51
Display Settings
Translations
ਸਿਰੀਰਾਗੁਮਹਲਾਘਰੁ
Siree Raag, Fifth Mahalaa, Seventh House:
सिरीरागु महला ५ घरु ७ ॥
ਤੇਰੈਭਰੋਸੈਪਿਆਰੇਮੈਲਾਡਲਡਾਇਆ
ਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ।
Relying on Your Mercy, Dear Lord, I have indulged in sensual pleasures.
तेरै भरोसै पिआरे मै लाड लडाइआ ॥
ਭੂਲਹਿਚੂਕਹਿਬਾਰਿਕਤੂੰਹਰਿਪਿਤਾਮਾਇਆ॥੧॥
(ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ॥੧॥
Like a foolish child, I have made mistakes. O Lord, You are my Father and Mother. ||1||
भूलहि चूकहि बारिक तूं हरि पिता माइआ ॥१॥
ਸੁਹੇਲਾਕਹਨੁਕਹਾਵਨੁ
(ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ)
It is easy to speak and talk,
सुहेला कहनु कहावनु ॥
ਤੇਰਾਬਿਖਮੁਭਾਵਨੁ॥੧॥ਰਹਾਉ
(ਪਰ) ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ ॥੧॥ ਰਹਾਉ ॥
but it is difficult to accept Your Will. ||1||Pause||
तेरा बिखमु भावनु ॥१॥ रहाउ ॥
ਹਉਮਾਣੁਤਾਣੁਕਰਉਤੇਰਾਹਉਜਾਨਉਆਪਾ
(ਹੇ ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ।
I stand tall; You are my Strength. I know that You are mine.
हउ माणु ताणु करउ तेरा हउ जानउ आपा ॥
ਸਭਹੀਮਧਿਸਭਹਿਤੇਬਾਹਰਿਬੇਮੁਹਤਾਜਬਾਪਾ॥੨॥
ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ॥੨॥
Inside of all, and outside of all, You are our Self-sufficient Father. ||2||
सभ ही मधि सभहि ते बाहरि बेमुहताज बापा ॥२॥
ਪਿਤਾਹਉਜਾਨਉਨਾਹੀਤੇਰੀਕਵਨਜੁਗਤਾ
ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ।
O Father, I do not know-how can I know Your Way?
पिता हउ जानउ नाही तेरी कवन जुगता ॥
ਬੰਧਨਮੁਕਤੁਸੰਤਹੁਮੇਰੀਰਾਖੈਮਮਤਾ॥੩॥
ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥
He frees us from bondage, O Saints, and saves us from possessiveness. ||3||
बंधन मुकतु संतहु मेरी राखै ममता ॥३॥
ਭਏਕਿਰਪਾਲਠਾਕੁਰਰਹਿਓਆਵਣਜਾਣਾ
ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Becoming Merciful, my Lord and Master has ended my comings and goings in reincarnation.
भए किरपाल ठाकुर रहिओ आवण जाणा ॥
ਗੁਰਮਿਲਿਨਾਨਕਪਾਰਬ੍ਰਹਮੁਪਛਾਣਾ॥੪॥੨੭॥੯੭॥
ਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥{51-52}
Meeting with the Guru, Nanak has recognized the Supreme Lord God. ||4||27||97||
गुर मिलि नानक पारब्रहमु पछाणा ॥४॥२७॥९७॥
WWW.GURBANI.WORLD
ਪਿਛਲਾ Share ਹੋਮ Save ਅਗਲਾ