ਸਿਰੀਰਾਗੁਮਹਲਾ੫ਘਰੁ੧॥
Siree Raag, Fifth Mahalaa, First House:
सिरीरागु महला ५ घरु १ ॥
ਸੰਤਜਨਾਮਿਲਿਭਾਈਆਕਟਿਅੜਾਜਮਕਾਲੁ॥
ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ।
Meeting with the humble beings, O Siblings of Destiny, the Messenger of Death is conquered.
संत जना मिलि भाईआ कटिअड़ा जमकालु ॥
ਸਚਾਸਾਹਿਬੁਮਨਿਵੁਠਾਹੋਆਖਸਮੁਦਇਆਲੁ॥
ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
The True Lord and Master has come to dwell within my mind; my Lord and Master has become Merciful.
सचा साहिबु मनि वुठा होआ खसमु दइआलु ॥
ਪੂਰਾਸਤਿਗੁਰੁਭੇਟਿਆਬਿਨਸਿਆਸਭੁਜੰਜਾਲੁ॥੧॥
(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ ॥੧॥
Meeting with the Perfect True Guru, all my worldly entanglements have ended. ||1||
पूरा सतिगुरु भेटिआ बिनसिआ सभु जंजालु ॥१॥
ਮੇਰੇਸਤਿਗੁਰਾਹਉਤੁਧੁਵਿਟਹੁਕੁਰਬਾਣੁ॥
ਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।
O my True Guru, I am a sacrifice to You.
मेरे सतिगुरा हउ तुधु विटहु कुरबाणु ॥
ਤੇਰੇਦਰਸਨਕਉਬਲਿਹਾਰਣੈਤੁਸਿਦਿਤਾਅੰਮ੍ਰਿਤਨਾਮੁ॥੧॥ਰਹਾਉ॥
ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧॥ ਰਹਾਉ ॥
I am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1||Pause||
तेरे दरसन कउ बलिहारणै तुसि दिता अंम्रित नामु ॥१॥ रहाउ ॥
ਜਿਨਤੂੰਸੇਵਿਆਭਾਉਕਰਿਸੇਈਪੁਰਖਸੁਜਾਨ॥
(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ।
Those who have served You with love are truly wise.
जिन तूं सेविआ भाउ करि सेई पुरख सुजान ॥
ਤਿਨਾਪਿਛੈਛੁਟੀਐਜਿਨਅੰਦਰਿਨਾਮੁਨਿਧਾਨੁ॥
ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।
Those who have the Treasure of the Naam within, emancipate others as well as themselves.
तिना पिछै छुटीऐ जिन अंदरि नामु निधानु ॥
ਗੁਰਜੇਵਡੁਦਾਤਾਕੋਨਹੀਜਿਨਿਦਿਤਾਆਤਮਦਾਨੁ॥੨॥
(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥
There is no other Giver as great as the Guru, who has given the gift of the soul. ||2||
गुर जेवडु दाता को नही जिनि दिता आतम दानु ॥२॥
ਆਏਸੇਪਰਵਾਣੁਹਹਿਜਿਨਗੁਰੁਮਿਲਿਆਸੁਭਾਇ॥
ਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ।
Blessed and acclaimed is the coming of those who have met the Guru with loving faith.
आए से परवाणु हहि जिन गुरु मिलिआ सुभाइ ॥
ਸਚੇਸੇਤੀਰਤਿਆਦਰਗਹਬੈਸਣੁਜਾਇ॥
(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ।
Attuned to the True One, you shall obtain a place of honor in the Court of the Lord.
सचे सेती रतिआ दरगह बैसणु जाइ ॥
ਕਰਤੇਹਥਿਵਡਿਆਈਆਪੂਰਬਿਲਿਖਿਆਪਾਇ॥੩॥
(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥
Greatness is in the Hands of the Creator; it is obtained by pre-ordained destiny. ||3||
करते हथि वडिआईआ पूरबि लिखिआ पाइ ॥३॥
ਸਚੁਕਰਤਾਸਚੁਕਰਣਹਾਰੁਸਚੁਸਾਹਿਬੁਸਚੁਟੇਕ॥
ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ।
True is the Creator, True is the Doer. True is our Lord and Master, and True is His Support.
सचु करता सचु करणहारु सचु साहिबु सचु टेक ॥
ਸਚੋਸਚੁਵਖਾਣੀਐਸਚੋਬੁਧਿਬਿਬੇਕ॥
ਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ।
So speak the Truest of the True. Through the True One, an intuitive and discerning mind is obtained.
सचो सचु वखाणीऐ सचो बुधि बिबेक ॥
ਸਰਬਨਿਰੰਤਰਿਰਵਿਰਹਿਆਜਪਿਨਾਨਕਜੀਵੈਏਕ॥੪॥੨੮॥੯੮॥
ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥
Nanak lives by chanting and meditating on the One, who is pervading within and contained amongst all. ||4||28||98||
सरब निरंतरि रवि रहिआ जपि नानक जीवै एक ॥४॥२८॥९८॥
WWW.GURBANI.WORLD