ਮਾਰੂਮਹਲਾ੫ਸੋਲਹੇ॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Fifth Mahalaa, Solhas:
मारू महला ५ सोलहे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰੁਗੋਪਾਲੁਗੁਰੁਗੋਵਿੰਦਾ॥
(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।
The Guru is the Lord of the World, the Guru is the Master of the Universe.
गुरु गोपालु गुरु गोविंदा ॥
ਗੁਰੁਦਇਆਲੁਸਦਾਬਖਸਿੰਦਾ॥
ਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।
The Guru is merciful, and always forgiving.
गुरु दइआलु सदा बखसिंदा ॥
ਗੁਰੁਸਾਸਤਸਿਮ੍ਰਿਤਿਖਟੁਕਰਮਾਗੁਰੁਪਵਿਤ੍ਰੁਅਸਥਾਨਾਹੇ॥੧॥
(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥
The Guru is the Shaastras, the Simritees and the six rituals. The Guru is the Holy Shrine. ||1||
गुरु सासत सिम्रिति खटु करमा गुरु पवित्रु असथाना हे ॥१॥
ਗੁਰੁਸਿਮਰਤਸਭਿਕਿਲਵਿਖਨਾਸਹਿ॥
ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
Meditating in remembrance on the Guru, all the sins are erased.
गुरु सिमरत सभि किलविख नासहि ॥
ਗੁਰੁਸਿਮਰਤਜਮਸੰਗਿਨਫਾਸਹਿ॥
ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।
Meditating in remembrance on the Guru, one is not strangled by the noose of Death.
गुरु सिमरत जम संगि न फासहि ॥
ਗੁਰੁਸਿਮਰਤਮਨੁਨਿਰਮਲੁਹੋਵੈਗੁਰੁਕਾਟੇਅਪਮਾਨਾਹੇ॥੨॥
ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥
Meditating in remembrance on the Guru, the mind becomes immaculate; the Guru eliminates egotistical pride. ||2||
गुरु सिमरत मनु निरमलु होवै गुरु काटे अपमाना हे ॥२॥
ਗੁਰਕਾਸੇਵਕੁਨਰਕਿਨਜਾਏ॥
ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,
The Guru's servant is not consigned to hell.
गुर का सेवकु नरकि न जाए ॥
ਗੁਰਕਾਸੇਵਕੁਪਾਰਬ੍ਰਹਮੁਧਿਆਏ॥
(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
The Guru's servant meditates on the Supreme Lord God.
गुर का सेवकु पारब्रहमु धिआए ॥
ਗੁਰਕਾਸੇਵਕੁਸਾਧਸੰਗੁਪਾਏਗੁਰੁਕਰਦਾਨਿਤਜੀਅਦਾਨਾਹੇ॥੩॥
ਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥
The Guru's servant joins the Saadh Sangat, the Company of the Holy; the Guru ever gives the life of the soul. ||3||
गुर का सेवकु साधसंगु पाए गुरु करदा नित जीअ दाना हे ॥३॥
ਗੁਰਦੁਆਰੈਹਰਿਕੀਰਤਨੁਸੁਣੀਐ॥
ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,
At the Gurdwara, the Guru's Gate, the Kirtan of the Lord's Praises are sung.
गुर दुआरै हरि कीरतनु सुणीऐ ॥
ਸਤਿਗੁਰੁਭੇਟਿਹਰਿਜਸੁਮੁਖਿਭਣੀਐ॥
ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।
Meeting with the True Guru, one chants the Lord's Praises.
सतिगुरु भेटि हरि जसु मुखि भणीऐ ॥
ਕਲਿਕਲੇਸਮਿਟਾਏਸਤਿਗੁਰੁਹਰਿਦਰਗਹਦੇਵੈਮਾਨਾਂਹੇ॥੪॥
ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥
The True Guru eradicates sorrow and suffering, and bestows honor in the Court of the Lord. ||4||
कलि कलेस मिटाए सतिगुरु हरि दरगह देवै मानां हे ॥४॥
ਅਗਮੁਅਗੋਚਰੁਗੁਰੂਦਿਖਾਇਆ॥
ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।
The Guru has revealed the inaccessible and unfathomable Lord.
अगमु अगोचरु गुरू दिखाइआ ॥
ਭੂਲਾਮਾਰਗਿਸਤਿਗੁਰਿਪਾਇਆ॥
ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।
The True Guru returns to the Path, those who have wandered away.
भूला मारगि सतिगुरि पाइआ ॥
ਗੁਰਸੇਵਕਕਉਬਿਘਨੁਨਭਗਤੀਹਰਿਪੂਰਦ੍ਰਿੜੑਾਇਆਗਿਆਨਾਂਹੇ॥੫॥
ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥
No obstacles stand in the way of devotion to the Lord, for one who serves the Guru. The Guru implants perfect spiritual wisdom. ||5||
गुर सेवक कउ बिघनु न भगती हरि पूर द्रिड़ाइआ गिआनां हे ॥५॥
ਗੁਰਿਦ੍ਰਿਸਟਾਇਆਸਭਨੀਠਾਂਈ॥
ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)
The Guru has revealed the Lord everywhere.
गुरि द्रिसटाइआ सभनी ठांई ॥
ਜਲਿਥਲਿਪੂਰਿਰਹਿਆਗੋਸਾਈ॥
ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।
The Lord of the Universe is permeating and pervading the water and the land.
जलि थलि पूरि रहिआ गोसाई ॥
ਊਚਊਨਸਭਏਕਸਮਾਨਾਂਮਨਿਲਾਗਾਸਹਜਿਧਿਆਨਾਹੇ॥੬॥
(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥
The high and the low are all the same to Him. Focus your mind's meditation intuitively on Him. ||6||
ऊच ऊन सभ एक समानां मनि लागा सहजि धिआना हे ॥६॥
ਗੁਰਿਮਿਲਿਐਸਭਤ੍ਰਿਸਨਬੁਝਾਈ॥
ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,
Meeting with the Guru, all thirst is quenched.
गुरि मिलिऐ सभ त्रिसन बुझाई ॥
ਗੁਰਿਮਿਲਿਐਨਹਜੋਹੈਮਾਈ॥
ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
Meeting with the Guru, one is not watched by Maya.
गुरि मिलिऐ नह जोहै माई ॥
ਸਤੁਸੰਤੋਖੁਦੀਆਗੁਰਿਪੂਰੈਨਾਮੁਅੰਮ੍ਰਿਤੁਪੀਪਾਨਾਂਹੇ॥੭॥
(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥
The Perfect Guru bestows truth and contentment; I drink in the Ambrosial Nectar of the Naam, the Name of the Lord. ||7||
सतु संतोखु दीआ गुरि पूरै नामु अंम्रितु पी पानां हे ॥७॥
ਗੁਰਕੀਬਾਣੀਸਭਮਾਹਿਸਮਾਣੀ॥
ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,
The Word of the Guru's Bani is contained in all.
गुर की बाणी सभ माहि समाणी ॥
ਆਪਿਸੁਣੀਤੈਆਪਿਵਖਾਣੀ॥
ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।
He Himself hears it, and He Himself repeats it.
आपि सुणी तै आपि वखाणी ॥
ਜਿਨਿਜਿਨਿਜਪੀਤੇਈਸਭਿਨਿਸਤ੍ਰੇਤਿਨਪਾਇਆਨਿਹਚਲਥਾਨਾਂਹੇ॥੮॥
ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥
Those who meditate on it, are all emancipated; they attain the eternal and unchanging home. ||8||
जिनि जिनि जपी तेई सभि निसत्रे तिन पाइआ निहचल थानां हे ॥८॥
ਸਤਿਗੁਰਕੀਮਹਿਮਾਸਤਿਗੁਰੁਜਾਣੈ॥
ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।
The Glory of the True Guru is known only to the True Guru.
सतिगुर की महिमा सतिगुरु जाणै ॥
ਜੋਕਿਛੁਕਰੇਸੁਆਪਣਭਾਣੈ॥
(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।
Whatever He does, is according to the Pleasure of His Will.
जो किछु करे सु आपण भाणै ॥
ਸਾਧੂਧੂਰਿਜਾਚਹਿਜਨਤੇਰੇਨਾਨਕਸਦਕੁਰਬਾਨਾਂਹੇ॥੯॥੧॥੪॥
ਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥
Your humble servants beg for the dust of the feet of the Holy; Nanak is forever a sacrifice to You. ||9||1||4||
साधू धूरि जाचहि जन तेरे नानक सद कुरबानां हे ॥९॥१॥४॥
WWW.GURBANI.WORLD