GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1075
Display Settings
Translations
ਮਾਰੂਸੋਲਹੇਮਹਲਾ
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਦਿਨਿਰੰਜਨੁਪ੍ਰਭੁਨਿਰੰਕਾਰਾ
ਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
The Primal, Immaculate Lord God is formless.
आदि निरंजनु प्रभु निरंकारा ॥
ਸਭਮਹਿਵਰਤੈਆਪਿਨਿਰਾਰਾ
ਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ।
The Detached Lord is Himself prevailing in all.
सभ महि वरतै आपि निरारा ॥
ਵਰਨੁਜਾਤਿਚਿਹਨੁਨਹੀਕੋਈਸਭਹੁਕਮੇਸ੍ਰਿਸਟਿਉਪਾਇਦਾ॥੧॥
ਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ॥੧॥
He has no race or social class, no identifying mark. By the Hukam of His Will, He created the entire universe. ||1||
वरनु जाति चिहनु नही कोई सभ हुकमे स्रिसटि उपाइदा ॥१॥
ਲਖਚਉਰਾਸੀਹਜੋਨਿਸਬਾਈ
ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ-
Out of all the 8.4 million species of beings,
लख चउरासीह जोनि सबाई ॥
ਮਾਣਸਕਉਪ੍ਰਭਿਦੀਈਵਡਿਆਈ
ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ।
God blessed mankind with glory.
माणस कउ प्रभि दीई वडिआई ॥
ਇਸੁਪਉੜੀਤੇਜੋਨਰੁਚੂਕੈਸੋਆਇਜਾਇਦੁਖੁਪਾਇਦਾ॥੨॥
ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ ॥੨॥
That human who misses this chance, shall suffer the pains of coming and going in reincarnation. ||2||
इसु पउड़ी ते जो नरु चूकै सो आइ जाइ दुखु पाइदा ॥२॥
ਕੀਤਾਹੋਵੈਤਿਸੁਕਿਆਕਹੀਐ
ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ)
What should I say, to one who has been created.
कीता होवै तिसु किआ कहीऐ ॥
ਗੁਰਮੁਖਿਨਾਮੁਪਦਾਰਥੁਲਹੀਐ
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।
The Gurmukh receives the treasure of the Naam, the Name of the Lord.
गुरमुखि नामु पदारथु लहीऐ ॥
ਜਿਸੁਆਪਿਭੁਲਾਏਸੋਈਭੂਲੈਸੋਬੂਝੈਜਿਸਹਿਬੁਝਾਇਦਾ॥੩॥
(ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ॥੩॥
He alone is confused, whom the Lord Himself confuses. He alone understands, whom the Lord inspires to understand. ||3||
जिसु आपि भुलाए सोई भूलै सो बूझै जिसहि बुझाइदा ॥३॥
ਹਰਖਸੋਗਕਾਨਗਰੁਇਹੁਕੀਆ
ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ।
This body has been made the village of joy and sorrow.
हरख सोग का नगरु इहु कीआ ॥
ਸੇਉਬਰੇਜੋਸਤਿਗੁਰਸਰਣੀਆ
ਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।
They alone are emancipated, who seek the Sanctuary of the True Guru.
से उबरे जो सतिगुर सरणीआ ॥
ਤ੍ਰਿਹਾਗੁਣਾਤੇਰਹੈਨਿਰਾਰਾਸੋਗੁਰਮੁਖਿਸੋਭਾਪਾਇਦਾ॥੪॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੪॥
One who remains untouched by the three qualities, the three gunas - such a Gurmukh is blessed with glory. ||4||
त्रिहा गुणा ते रहै निरारा सो गुरमुखि सोभा पाइदा ॥४॥
ਅਨਿਕਕਰਮਕੀਏਬਹੁਤੇਰੇ
(ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ,
You can do anything,
अनिक करम कीए बहुतेरे ॥
ਜੋਕੀਜੈਸੋਬੰਧਨੁਪੈਰੇ
ਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ।
but whatever you do, only serves to tie your feet.
जो कीजै सो बंधनु पैरे ॥
ਕੁਰੁਤਾਬੀਜੁਬੀਜੇਨਹੀਜੰਮੈਸਭੁਲਾਹਾਮੂਲੁਗਵਾਇਦਾ॥੫॥
(ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ ॥੫॥
The seed which is planted out of season does not sprout, and all one's capital and profits are lost. ||5||
कुरुता बीजु बीजे नही जंमै सभु लाहा मूलु गवाइदा ॥५॥
ਕਲਜੁਗਮਹਿਕੀਰਤਨੁਪਰਧਾਨਾ
(ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ।
In this Dark Age of Kali Yuga, the Kirtan of the Lord's Praises are most sublime and exalted.
कलजुग महि कीरतनु परधाना ॥
ਗੁਰਮੁਖਿਜਪੀਐਲਾਇਧਿਆਨਾ
(ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
Become Gurmukh, chant and focus your meditation.
गुरमुखि जपीऐ लाइ धिआना ॥
ਆਪਿਤਰੈਸਗਲੇਕੁਲਤਾਰੇਹਰਿਦਰਗਹਪਤਿਸਿਉਜਾਇਦਾ॥੬॥
(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥
You shall save yourself, and save all your generations as well. You shall go to the Court of the Lord with honor. ||6||
आपि तरै सगले कुल तारे हरि दरगह पति सिउ जाइदा ॥६॥
ਖੰਡਪਤਾਲਦੀਪਸਭਿਲੋਆ
ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,
All the continents, nether worlds, islands and worlds
खंड पताल दीप सभि लोआ ॥
ਸਭਿਕਾਲੈਵਸਿਆਪਿਪ੍ਰਭਿਕੀਆ
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।
God Himself has made them all subject to death.
सभि कालै वसि आपि प्रभि कीआ ॥
ਨਿਹਚਲੁਏਕੁਆਪਿਅਬਿਨਾਸੀਸੋਨਿਹਚਲੁਜੋਤਿਸਹਿਧਿਆਇਦਾ॥੭॥
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥
The One Imperishable Lord Himself is unmoving and unchanging. Meditating on Him, one becomes unchanging. ||7||
निहचलु एकु आपि अबिनासी सो निहचलु जो तिसहि धिआइदा ॥७॥
ਹਰਿਕਾਸੇਵਕੁਸੋਹਰਿਜੇਹਾ
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।
The Lord's servant becomes like the Lord.
हरि का सेवकु सो हरि जेहा ॥
ਭੇਦੁਜਾਣਹੁਮਾਣਸਦੇਹਾ
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।
Do not think that, because of his human body, he is different.
भेदु न जाणहु माणस देहा ॥
ਜਿਉਜਲਤਰੰਗਉਠਹਿਬਹੁਭਾਤੀਫਿਰਿਸਲਲੈਸਲਲਸਮਾਇਦਾ॥੮॥
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥
The waves of the water rise up in various ways, and then the water merges again in water. ||8||
जिउ जल तरंग उठहि बहु भाती फिरि सललै सलल समाइदा ॥८॥
ਇਕੁਜਾਚਿਕੁਮੰਗੈਦਾਨੁਦੁਆਰੈ
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।
A beggar begs for charity at His Door.
इकु जाचिकु मंगै दानु दुआरै ॥
ਜਾਪ੍ਰਭਭਾਵੈਤਾਕਿਰਪਾਧਾਰੈ
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।
When God pleases, He takes pity on him.
जा प्रभ भावै ता किरपा धारै ॥
ਦੇਹੁਦਰਸੁਜਿਤੁਮਨੁਤ੍ਰਿਪਤਾਸੈਹਰਿਕੀਰਤਨਿਮਨੁਠਹਰਾਇਦਾ॥੯॥
(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥
Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
देहु दरसु जितु मनु त्रिपतासै हरि कीरतनि मनु ठहराइदा ॥९॥
ਰੂੜੋਠਾਕੁਰੁਕਿਤੈਵਸਿਆਵੈ
ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,
The Beauteous Lord and Master is not controlled in any way.
रूड़ो ठाकुरु कितै वसि न आवै ॥
ਹਰਿਸੋਕਿਛੁਕਰੇਜਿਹਰਿਕਿਆਸੰਤਾਭਾਵੈ
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।
The Lord does that which pleases the Saints of the Lord.
हरि सो किछु करे जि हरि किआ संता भावै ॥
ਕੀਤਾਲੋੜਨਿਸੋਈਕਰਾਇਨਿਦਰਿਫੇਰੁਕੋਈਪਾਇਦਾ॥੧੦॥
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥
He does whatever they wish to be done; nothing blocks their way at His Door. ||10||
कीता लोड़नि सोई कराइनि दरि फेरु न कोई पाइदा ॥१०॥
ਜਿਥੈਅਉਘਟੁਆਇਬਨਤੁਹੈਪ੍ਰਾਣੀ
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,
Wherever the mortal is confronted with difficulty,
जिथै अउघटु आइ बनतु है प्राणी ॥
ਤਿਥੈਹਰਿਧਿਆਈਐਸਾਰਿੰਗਪਾਣੀ
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
there he should meditate on the Lord of the Universe.
तिथै हरि धिआईऐ सारिंगपाणी ॥
ਜਿਥੈਪੁਤ੍ਰੁਕਲਤ੍ਰੁਬੇਲੀਕੋਈਤਿਥੈਹਰਿਆਪਿਛਡਾਇਦਾ॥੧੧॥
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥
Where there are no children, spouse or friends, there the Lord Himself comes to the rescue. ||11||
जिथै पुत्रु कलत्रु न बेली कोई तिथै हरि आपि छडाइदा ॥११॥
ਵਡਾਸਾਹਿਬੁਅਗਮਅਥਾਹਾ
ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।
The Great Lord and Master is inaccessible and unfathomable.
वडा साहिबु अगम अथाहा ॥
ਕਿਉਮਿਲੀਐਪ੍ਰਭਵੇਪਰਵਾਹਾ
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।
How can anyone meet with God, the self-sufficient One?
किउ मिलीऐ प्रभ वेपरवाहा ॥
ਕਾਟਿਸਿਲਕਜਿਸੁਮਾਰਗਿਪਾਏਸੋਵਿਚਿਸੰਗਤਿਵਾਸਾਪਾਇਦਾ॥੧੨॥
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥
Those who have had the noose cut away from around their necks, whom God has set back upon the Path, obtain a place in the Sangat, the Congregation. ||12||
काटि सिलक जिसु मारगि पाए सो विचि संगति वासा पाइदा ॥१२॥
ਹੁਕਮੁਬੂਝੈਸੋਸੇਵਕੁਕਹੀਐ
ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,
One who realizes the Hukam of the Lord's Command is said to be His servant.
हुकमु बूझै सो सेवकु कहीऐ ॥
ਬੁਰਾਭਲਾਦੁਇਸਮਸਰਿਸਹੀਐ
(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।
He endures both bad and good equally.
बुरा भला दुइ समसरि सहीऐ ॥
ਹਉਮੈਜਾਇਏਕੋਬੂਝੈਸੋਗੁਰਮੁਖਿਸਹਜਿਸਮਾਇਦਾ॥੧੩॥
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥
When egotism is silenced, then one comes to know the One Lord. Such a Gurmukh intuitively merges in the Lord. ||13||
हउमै जाइ त एको बूझै सो गुरमुखि सहजि समाइदा ॥१३॥
ਹਰਿਕੇਭਗਤਸਦਾਸੁਖਵਾਸੀ
ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।
The devotees of the Lord dwell forever in peace.
हरि के भगत सदा सुखवासी ॥
ਬਾਲਸੁਭਾਇਅਤੀਤਉਦਾਸੀ
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।
With a child-like, innocent nature, they remain detached, turning away from the world.
बाल सुभाइ अतीत उदासी ॥
ਅਨਿਕਰੰਗਕਰਹਿਬਹੁਭਾਤੀਜਿਉਪਿਤਾਪੂਤੁਲਾਡਾਇਦਾ॥੧੪॥
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥
They enjoy various pleasures in many ways; God caresses them, like a father caressing his son. ||14||
अनिक रंग करहि बहु भाती जिउ पिता पूतु लाडाइदा ॥१४॥
ਅਗਮਅਗੋਚਰੁਕੀਮਤਿਨਹੀਪਾਈ
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।
He is inaccessible and unfathomable; His value cannot be estimated.
अगम अगोचरु कीमति नही पाई ॥
ਤਾਮਿਲੀਐਜਾਲਏਮਿਲਾਈ
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।
We meet Him, only when He causes us to meet.
ता मिलीऐ जा लए मिलाई ॥
ਗੁਰਮੁਖਿਪ੍ਰਗਟੁਭਇਆਤਿਨਜਨਕਉਜਿਨਧੁਰਿਮਸਤਕਿਲੇਖੁਲਿਖਾਇਦਾ॥੧੫॥
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥
The Lord is revealed to those humble Gurmukhs, who have such pre-ordained destiny inscribed upon their foreheads. ||15||
गुरमुखि प्रगटु भइआ तिन जन कउ जिन धुरि मसतकि लेखु लिखाइदा ॥१५॥
ਤੂਆਪੇਕਰਤਾਕਾਰਣਕਰਣਾ
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।
You Yourself are the Creator Lord, the Cause of causes.
तू आपे करता कारण करणा ॥
ਸ੍ਰਿਸਟਿਉਪਾਇਧਰੀਸਭਧਰਣਾ
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।
You created the Universe, and You support the whole earth.
स्रिसटि उपाइ धरी सभ धरणा ॥
ਜਨਨਾਨਕੁਸਰਣਿਪਇਆਹਰਿਦੁਆਰੈਹਰਿਭਾਵੈਲਾਜਰਖਾਇਦਾ॥੧੬॥੧॥੫॥
ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥
Servant Nanak seeks the Sanctuary of Your Door, O Lord; if it is Your Will, please preserve his honor. ||16||1||5||
जन नानकु सरणि पइआ हरि दुआरै हरि भावै लाज रखाइदा ॥१६॥१॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ