ਪ੍ਰਭਾਤੀ॥
Prabhaatee:
प्रभाती ॥
ਆਦਿਜੁਗਾਦਿਜੁਗਾਦਿਜੁਗੋਜੁਗੁਤਾਕਾਅੰਤੁਨਜਾਨਿਆ॥
(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।
He existed in the beginning, in the primeval age, and all throughout the ages; His limits cannot be known.
आदि जुगादि जुगादि जुगो जुगु ता का अंतु न जानिआ ॥
ਸਰਬਨਿਰੰਤਰਿਰਾਮੁਰਹਿਆਰਵਿਐਸਾਰੂਪੁਬਖਾਨਿਆ॥੧॥
ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥
The Lord is pervading and permeating amongst all; this is how His Form can be described. ||1||
सरब निरंतरि रामु रहिआ रवि ऐसा रूपु बखानिआ ॥१॥
ਗੋਬਿਦੁਗਾਜੈਸਬਦੁਬਾਜੈ॥
ਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,
The Lord of the Universe appears when the Word of His Shabad is chanted.
गोबिदु गाजै सबदु बाजै ॥
ਆਨਦਰੂਪੀਮੇਰੋਰਾਮਈਆ॥੧॥ਰਹਾਉ॥
ਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥
My Lord is the Embodiment of Bliss. ||1||Pause||
आनद रूपी मेरो रामईआ ॥१॥ रहाउ ॥
ਬਾਵਨਬੀਖੂਬਾਨੈਬੀਖੇਬਾਸੁਤੇਸੁਖਲਾਗਿਲਾ॥
ਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;
The beautiful fragrance of sandalwood emanates from the sandalwood tree, and attaches to the other trees of the forest.
बावन बीखू बानै बीखे बासु ते सुख लागिला ॥
ਸਰਬੇਆਦਿਪਰਮਲਾਦਿਕਾਸਟਚੰਦਨੁਭੈਇਲਾ॥੨॥
ਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥
God, the Primal Source of everything, is like the sandalwood tree; He transforms us woody trees into fragrant sandalwood. ||2||
सरबे आदि परमलादि कासट चंदनु भैइला ॥२॥
ਤੁਮੑਚੇਪਾਰਸੁਹਮਚੇਲੋਹਾਸੰਗੇਕੰਚਨੁਭੈਇਲਾ॥
(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।
You, O Lord, are the Philosopher's Stone, and I am iron; associating with You, I am transformed into gold.
तुम चे पारसु हम चे लोहा संगे कंचनु भैइला ॥
ਤੂਦਇਆਲੁਰਤਨੁਲਾਲੁਨਾਮਾਸਾਚਿਸਮਾਇਲਾ॥੩॥੨॥
ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥
You are Merciful; You are the gem and the jewel. Naam Dayv is absorbed in the Truth. ||3||2||
तू दइआलु रतनु लालु नामा साचि समाइला ॥३॥२॥
WWW.GURBANI.WORLD