ਕਬੀਰਜੀਅਜੁਮਾਰਹਿਜੋਰੁਕਰਿਕਹਤੇਹਹਿਜੁਹਲਾਲੁ॥
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,
Kabeer, they oppress living beings and kill them, and call it proper.
कबीर जीअ जु मारहि जोरु करि कहते हहि जु हलालु ॥
ਦਫਤਰੁਦਈਜਬਕਾਢਿਹੈਹੋਇਗਾਕਉਨੁਹਵਾਲੁ॥੧੯੯॥
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥
When the Lord calls for their account, what will their condition be? ||199||
दफतरु दई जब काढि है होइगा कउनु हवालु ॥१९९॥