ਰਾਜੇਰਯਤਿਸਿਕਦਾਰਕੋਇਨਰਹਸੀਓ॥
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।
Neither the kings, nor their subjects, nor the leaders shall remain.
राजे रयति सिकदार कोइ न रहसीओ ॥
ਹਟਪਟਣਬਾਜਾਰਹੁਕਮੀਢਹਸੀਓ॥
ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।
The shops, the cities and the streets shall eventually disintegrate, by the Hukam of the Lord's Command.
हट पटण बाजार हुकमी ढहसीओ ॥
ਪਕੇਬੰਕਦੁਆਰਮੂਰਖੁਜਾਣੈਆਪਣੇ॥
ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
Those solid and beautiful mansions-the fools think that they belong to them.
पके बंक दुआर मूरखु जाणै आपणे ॥
ਦਰਬਿਭਰੇਭੰਡਾਰਰੀਤੇਇਕਿਖਣੇ॥
(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।
The treasure-houses, filled with wealth, shall be emptied out in an instant.
दरबि भरे भंडार रीते इकि खणे ॥
ਤਾਜੀਰਥਤੁਖਾਰਹਾਥੀਪਾਖਰੇ॥
ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,
The horses, chariots, camels and elephants, with all their decorations;
ताजी रथ तुखार हाथी पाखरे ॥
ਬਾਗਮਿਲਖਘਰਬਾਰਕਿਥੈਸਿਆਪਣੇ॥
ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।
the gardens, lands, houses, tents, soft beds and satin pavilions
बाग मिलख घर बार किथै सि आपणे ॥
ਤੰਬੂਪਲੰਘਨਿਵਾਰਸਰਾਇਚੇਲਾਲਤੀ॥
ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।
- Oh, where are those things, which they believe to be their own?
तंबू पलंघ निवार सराइचे लालती ॥
ਨਾਨਕਸਚਦਾਤਾਰੁਸਿਨਾਖਤੁਕੁਦਰਤੀ॥੮॥
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥
O Nanak, the True One is the Giver of all; He is revealed through His All-powerful Creative Nature. ||8||
नानक सच दातारु सिनाखतु कुदरती ॥८॥
WWW.GURBANI.WORLD