GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 117
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਸਤਿਗੁਰਸਾਚੀਸਿਖਸੁਣਾਈ
(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ)
The True Guru has imparted the True Teachings.
सतिगुर साची सिख सुणाई ॥
ਹਰਿਚੇਤਹੁਅੰਤਿਹੋਇਸਖਾਈ
ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।
Think of the Lord, who shall be your Help and Support in the end.
हरि चेतहु अंति होइ सखाई ॥
ਹਰਿਅਗਮੁਅਗੋਚਰੁਅਨਾਥੁਅਜੋਨੀਸਤਿਗੁਰਕੈਭਾਇਪਾਵਣਿਆ॥੧॥
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥
The Lord is Inaccessible and Incomprehensible. He has no master, and He is not born. He is obtained through love of the True Guru. ||1||
हरि अगमु अगोचरु अनाथु अजोनी सतिगुर कै भाइ पावणिआ ॥१॥
ਹਉਵਾਰੀਜੀਉਵਾਰੀਆਪੁਨਿਵਾਰਣਿਆ
ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।
I am a sacrifice, my soul is a sacrifice, to those who eliminate selfishness and conceit.
हउ वारी जीउ वारी आपु निवारणिआ ॥
ਆਪੁਗਵਾਏਤਾਹਰਿਪਾਏਹਰਿਸਿਉਸਹਜਿਸਮਾਵਣਿਆ॥੧॥ਰਹਾਉ
ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
They eradicate selfishness and conceit, and then find the Lord; they are intuitively immersed in the Lord. ||1||Pause||
आपु गवाए ता हरि पाए हरि सिउ सहजि समावणिआ ॥१॥ रहाउ ॥
ਪੂਰਬਿਲਿਖਿਆਸੁਕਰਮੁਕਮਾਇਆ
(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।
According to their pre-ordained destiny, they act out their karma.
पूरबि लिखिआ सु करमु कमाइआ ॥
ਸਤਿਗੁਰੁਸੇਵਿਸਦਾਸੁਖੁਪਾਇਆ
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।
Serving the True Guru, a lasting peace is found.
सतिगुरु सेवि सदा सुखु पाइआ ॥
ਬਿਨੁਭਾਗਾਗੁਰੁਪਾਈਐਨਾਹੀਸਬਦੈਮੇਲਿਮਿਲਾਵਣਿਆ॥੨॥
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
Without good fortune, the Guru is not found. Through the Word of the Shabad, they are united in the Lord's Union. ||2||
बिनु भागा गुरु पाईऐ नाही सबदै मेलि मिलावणिआ ॥२॥
ਗੁਰਮੁਖਿਅਲਿਪਤੁਰਹੈਸੰਸਾਰੇ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।
The Gurmukhs remain unaffected in the midst of the world.
गुरमुखि अलिपतु रहै संसारे ॥
ਗੁਰਕੈਤਕੀਐਨਾਮਿਅਧਾਰੇ
ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)
The Guru is their cushion, and the Naam, the Name of the Lord, is their Support.
गुर कै तकीऐ नामि अधारे ॥
ਗੁਰਮੁਖਿਜੋਰੁਕਰੇਕਿਆਤਿਸਨੋਆਪੇਖਪਿਦੁਖੁਪਾਵਣਿਆ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥
Who can oppress the Gurmukh? One who tries shall perish, writhing in pain. ||3||
गुरमुखि जोरु करे किआ तिस नो आपे खपि दुखु पावणिआ ॥३॥
ਮਨਮੁਖਿਅੰਧੇਸੁਧਿਕਾਈ
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।
The blind self-willed manmukhs have no understanding at all.
मनमुखि अंधे सुधि न काई ॥
ਆਤਮਘਾਤੀਹੈਜਗਤਕਸਾਈ
(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।
They are the assassins of the self, and the butchers of the world.
आतम घाती है जगत कसाई ॥
ਨਿੰਦਾਕਰਿਕਰਿਬਹੁਭਾਰੁਉਠਾਵੈਬਿਨੁਮਜੂਰੀਭਾਰੁਪਹੁਚਾਵਣਿਆ॥੪॥
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
By continually slandering others, they carry a terrible load, and they carry the loads of others for nothing. ||4||
निंदा करि करि बहु भारु उठावै बिनु मजूरी भारु पहुचावणिआ ॥४॥
ਇਹੁਜਗੁਵਾੜੀਮੇਰਾਪ੍ਰਭੁਮਾਲੀ
(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।
This world is a garden, and my Lord God is the Gardener.
इहु जगु वाड़ी मेरा प्रभु माली ॥
ਸਦਾਸਮਾਲੇਕੋਨਾਹੀਖਾਲੀ
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।
He always takes care of it-nothing is exempt from His Care.
सदा समाले को नाही खाली ॥
ਜੇਹੀਵਾਸਨਾਪਾਏਤੇਹੀਵਰਤੈਵਾਸੂਵਾਸੁਜਣਾਵਣਿਆ॥੫॥
(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥
As is the fragrance which He bestows, so is the fragrant flower known. ||5||
जेही वासना पाए तेही वरतै वासू वासु जणावणिआ ॥५॥
ਮਨਮੁਖੁਰੋਗੀਹੈਸੰਸਾਰਾ
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,
The self-willed manmukhs are sick and diseased in the world.
मनमुखु रोगी है संसारा ॥
ਸੁਖਦਾਤਾਵਿਸਰਿਆਅਗਮਅਪਾਰਾ
(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
They have forgotten the Giver of peace, the Unfathomable, the Infinite.
सुखदाता विसरिआ अगम अपारा ॥
ਦੁਖੀਏਨਿਤਿਫਿਰਹਿਬਿਲਲਾਦੇਬਿਨੁਗੁਰਸਾਂਤਿਪਾਵਣਿਆ॥੬॥
ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
These miserable people wander endlessly, crying out in pain; without the Guru, they find no peace. ||6||
दुखीए निति फिरहि बिललादे बिनु गुर सांति न पावणिआ ॥६॥
ਜਿਨਿਕੀਤੇਸੋਈਬਿਧਿਜਾਣੈ
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
The One who created them, knows their condition.
जिनि कीते सोई बिधि जाणै ॥
ਆਪਿਕਰੇਤਾਹੁਕਮਿਪਛਾਣੈ
ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
And if He inspires them, then they realize the Hukam of His Command.
आपि करे ता हुकमि पछाणै ॥
ਜੇਹਾਅੰਦਰਿਪਾਏਤੇਹਾਵਰਤੈਆਪੇਬਾਹਰਿਪਾਵਣਿਆ॥੭॥
ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
Whatever He places within them, that is what prevails, and so they outwardly appear. ||7||
जेहा अंदरि पाए तेहा वरतै आपे बाहरि पावणिआ ॥७॥
ਤਿਸੁਬਾਝਹੁਸਚੇਮੈਹੋਰੁਕੋਈ
(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
I know of no other except the True One.
तिसु बाझहु सचे मै होरु न कोई ॥
ਜਿਸੁਲਾਇਲਏਸੋਨਿਰਮਲੁਹੋਈ
ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
Those, whom the Lord attaches to Himself, become pure.
जिसु लाइ लए सो निरमलु होई ॥
ਨਾਨਕਨਾਮੁਵਸੈਘਟਅੰਤਰਿਜਿਸੁਦੇਵੈਸੋਪਾਵਣਿਆ॥੮॥੧੪॥੧੫॥
ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥
O Nanak, the Naam, the Name of the Lord, abides deep within the heart of those, unto whom He has given it. ||8||14||15||
नानक नामु वसै घट अंतरि जिसु देवै सो पावणिआ ॥८॥१४॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ