GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 117
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਉਤਪਤਿਪਰਲਉਸਬਦੇਹੋਵੈ
ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।
Creation and destruction happen through the Word of the Shabad.
उतपति परलउ सबदे होवै ॥
ਸਬਦੇਹੀਫਿਰਿਓਪਤਿਹੋਵੈ
(ਨਾਸ ਤੋਂ ਪਿੱਛੋਂ) ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।
Through the Shabad, creation happens again.
सबदे ही फिरि ओपति होवै ॥
ਗੁਰਮੁਖਿਵਰਤੈਸਭੁਆਪੇਸਚਾਗੁਰਮੁਖਿਉਪਾਇਸਮਾਵਣਿਆ॥੧॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥
The Gurmukh knows that the True Lord is all-pervading. The Gurmukh understands creation and merger. ||1||
गुरमुखि वरतै सभु आपे सचा गुरमुखि उपाइ समावणिआ ॥१॥
ਹਉਵਾਰੀਜੀਉਵਾਰੀਗੁਰੁਪੂਰਾਮੰਨਿਵਸਾਵਣਿਆ
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Perfect Guru within their minds.
हउ वारी जीउ वारी गुरु पूरा मंनि वसावणिआ ॥
ਗੁਰਤੇਸਾਤਿਭਗਤਿਕਰੇਦਿਨੁਰਾਤੀਗੁਣਕਹਿਗੁਣੀਸਮਾਵਣਿਆ॥੧॥ਰਹਾਉ
ਗੁਰੂ ਪਾਸੋਂ ਆਤਮਕ ਅਡੋਲਤਾ ਮਿਲਦੀ ਹੈ, (ਗੁਰੂ ਦੀ ਸਰਨ ਪੈ ਕੇ) ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
From the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
गुर ते साति भगति करे दिनु राती गुण कहि गुणी समावणिआ ॥१॥ रहाउ ॥
ਗੁਰਮੁਖਿਧਰਤੀਗੁਰਮੁਖਿਪਾਣੀ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
The Gurmukh sees the Lord on the earth, and the Gurmukh sees Him in the water.
गुरमुखि धरती गुरमुखि पाणी ॥
ਗੁਰਮੁਖਿਪਵਣੁਬੈਸੰਤਰੁਖੇਲੈਵਿਡਾਣੀ
ਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ।
The Gurmukh sees Him in wind and fire; such is the wonder of His Play.
गुरमुखि पवणु बैसंतरु खेलै विडाणी ॥
ਸੋਨਿਗੁਰਾਜੋਮਰਿਮਰਿਜੰਮੈਨਿਗੁਰੇਆਵਣਜਾਵਣਿਆ॥੨॥
ਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ॥੨॥
One who has no Guru, dies over and over again, only to be re-born. One who has no Guru continues coming and going in reincarnation. ||2||
सो निगुरा जो मरि मरि जंमै निगुरे आवण जावणिआ ॥२॥
ਤਿਨਿਕਰਤੈਇਕੁਖੇਲੁਰਚਾਇਆ
(ਹੇ ਭਾਈ!) ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
The One Creator has set this play in motion.
तिनि करतै इकु खेलु रचाइआ ॥
ਕਾਇਆਸਰੀਰੈਵਿਚਿਸਭੁਕਿਛੁਪਾਇਆ
ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।
In the frame of the human body, He has placed all things.
काइआ सरीरै विचि सभु किछु पाइआ ॥
ਸਬਦਿਭੇਦਿਕੋਈਮਹਲੁਪਾਏਮਹਲੇਮਹਲਿਬੁਲਾਵਣਿਆ॥੩॥
ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ॥੩॥
Those few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
सबदि भेदि कोई महलु पाए महले महलि बुलावणिआ ॥३॥
ਸਚਾਸਾਹੁਸਚੇਵਣਜਾਰੇ
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, (ਜਗਤ ਦੇ ਸਾਰੇ ਜੀਵ) ਉਸ ਸਦਾ-ਥਿਰ ਸ਼ਾਹ ਦੇ (ਭੇਜੇ ਹੋਏ) ਵਪਾਰੀ ਹਨ।
True is the Banker, and true are His traders.
सचा साहु सचे वणजारे ॥
ਸਚੁਵਣੰਜਹਿਗੁਰਹੇਤਿਅਪਾਰੇ
ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।
They purchase Truth, with infinite love for the Guru.
सचु वणंजहि गुर हेति अपारे ॥
ਸਚੁਵਿਹਾਝਹਿਸਚੁਕਮਾਵਹਿਸਚੋਸਚੁਕਮਾਵਣਿਆ॥੪॥
ਉਹ ਸਦਾ-ਥਿਰ ਰਹਿਣ ਵਾਲਾ ਨਾਮ ਵਿਹਾਝਦੇ ਹਨ, ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਂਦੇ ਰਹਿੰਦੇ ਹਨ ॥੪॥
They deal in Truth, and they practice Truth. They earn Truth, and only Truth. ||4||
सचु विहाझहि सचु कमावहि सचो सचु कमावणिआ ॥४॥
ਬਿਨੁਰਾਸੀਕੋਵਥੁਕਿਉਪਾਏ
ਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?
Without investment capital, how can anyone acquire merchandise?
बिनु रासी को वथु किउ पाए ॥
ਮਨਮੁਖਭੂਲੇਲੋਕਸਬਾਏ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।
The self-willed manmukhs have all gone astray.
मनमुख भूले लोक सबाए ॥
ਬਿਨੁਰਾਸੀਸਭਖਾਲੀਚਲੇਖਾਲੀਜਾਇਦੁਖੁਪਾਵਣਿਆ॥੫॥
ਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ॥੫॥
Without true wealth, everyone goes empty-handed; going empty-handed, they suffer in pain. ||5||
बिनु रासी सभ खाली चले खाली जाइ दुखु पावणिआ ॥५॥
ਇਕਿਸਚੁਵਣੰਜਹਿਗੁਰਸਬਦਿਪਿਆਰੇ
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
Some deal in Truth, through love of the Guru's Shabad.
इकि सचु वणंजहि गुर सबदि पिआरे ॥
ਆਪਿਤਰਹਿਸਗਲੇਕੁਲਤਾਰੇ
ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।
They save themselves, and save all their ancestors as well.
आपि तरहि सगले कुल तारे ॥
ਆਏਸੇਪਰਵਾਣੁਹੋਏਮਿਲਿਪ੍ਰੀਤਮਸੁਖੁਪਾਵਣਿਆ॥੬॥
ਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੬॥
Very auspicious is the coming of those who meet their Beloved and find peace. ||6||
आए से परवाणु होए मिलि प्रीतम सुखु पावणिआ ॥६॥
ਅੰਤਰਿਵਸਤੁਮੂੜਾਬਾਹਰੁਭਾਲੇ
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।
Deep within the self is the secret, but the fool looks for it outside.
अंतरि वसतु मूड़ा बाहरु भाले ॥
ਮਨਮੁਖਅੰਧੇਫਿਰਹਿਬੇਤਾਲੇ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।
The blind self-willed manmukhs wander around like demons;
मनमुख अंधे फिरहि बेताले ॥
ਜਿਥੈਵਥੁਹੋਵੈਤਿਥਹੁਕੋਇਪਾਵੈਮਨਮੁਖਭਰਮਿਭੁਲਾਵਣਿਆ॥੭॥
ਜਿਸ (ਗੁਰੂ) ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ (ਮਨਮੁਖ) ਉਥੋਂ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥੭॥
but where the secret is, there, they do not find it. The manmukhs are deluded by doubt. ||7||
जिथै वथु होवै तिथहु कोइ न पावै मनमुख भरमि भुलावणिआ ॥७॥
ਆਪੇਦੇਵੈਸਬਦਿਬੁਲਾਏ
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ।
He Himself calls us, and bestows the Word of the Shabad.
आपे देवै सबदि बुलाए ॥
ਮਹਲੀਮਹਲਿਸਹਜਸੁਖੁਪਾਏ
(ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।
The soul-bride finds intuitive peace and poise in the Mansion of the Lord's Presence.
महली महलि सहज सुखु पाए ॥
ਨਾਨਕਨਾਮਿਮਿਲੈਵਡਿਆਈਆਪੇਸੁਣਿਸੁਣਿਧਿਆਵਣਿਆ॥੮॥੧੩॥੧੪॥
ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ ॥੮॥੧੩॥੧੪॥
O Nanak, she obtains the glorious greatness of the Naam; she hears it again and again, and she meditates on it. ||8||13||14||
नानक नामि मिलै वडिआई आपे सुणि सुणि धिआवणिआ ॥८॥१३॥१४॥
WWW.GURBANI.WORLD
ਪਿਛਲਾ Share ਹੋਮ Save ਅਗਲਾ