ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਜਾਕੈਵਸਿਖਾਨਸੁਲਤਾਨ॥
(ਹੇ ਭਾਈ! ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ,
Kings and emperors are under His Power.
जा कै वसि खान सुलतान ॥
ਜਾਕੈਵਸਿਹੈਸਗਲਜਹਾਨ॥
ਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ,
The whole world is under His Power.
जा कै वसि है सगल जहान ॥
ਜਾਕਾਕੀਆਸਭੁਕਿਛੁਹੋਇ॥
ਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ,
Everything is done by His doing;
जा का कीआ सभु किछु होइ ॥
ਤਿਸਤੇਬਾਹਰਿਨਾਹੀਕੋਇ॥੧॥
ਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ ॥੧॥
other than Him, there is nothing at all. ||1||
तिस ते बाहरि नाही कोइ ॥१॥
ਕਹੁਬੇਨੰਤੀਅਪੁਨੇਸਤਿਗੁਰਪਾਹਿ॥
(ਹੇ ਭਾਈ!) ਆਪਣੇ ਗੁਰੂ ਪਾਸ ਬੇਨਤੀ ਕਰ।
Offer your prayers to your True Guru;
कहु बेनंती अपुने सतिगुर पाहि ॥
ਕਾਜਤੁਮਾਰੇਦੇਇਨਿਬਾਹਿ॥੧॥ਰਹਾਉ॥
ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ ॥
He will resolve your affairs. ||1||Pause||
काज तुमारे देइ निबाहि ॥१॥ रहाउ ॥
ਸਭਤੇਊਚਜਾਕਾਦਰਬਾਰੁ॥
(ਹੇ ਭਾਈ!) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ,
The Darbaar of His Court is the most exalted of all.
सभ ते ऊच जा का दरबारु ॥
ਸਗਲਭਗਤਜਾਕਾਨਾਮੁਅਧਾਰੁ॥
ਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ,
His Name is the Support of all His devotees.
सगल भगत जा का नामु अधारु ॥
ਸਰਬਬਿਆਪਿਤਪੂਰਨਧਨੀ॥
ਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ,
The Perfect Master is pervading everywhere.
सरब बिआपित पूरन धनी ॥
ਜਾਕੀਸੋਭਾਘਟਿਘਟਿਬਨੀ॥੨॥
ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ॥੨॥
His Glory is manifest in each and every heart. ||2||
जा की सोभा घटि घटि बनी ॥२॥
ਜਿਸੁਸਿਮਰਤਦੁਖਡੇਰਾਢਹੈ॥
(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ,
Remembering Him in meditation, the home of sorrow is abolished.
जिसु सिमरत दुख डेरा ढहै ॥
ਜਿਸੁਸਿਮਰਤਜਮੁਕਿਛੂਨਕਹੈ॥
ਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ,
Remembering Him in meditation, the Messenger of Death shall not touch you.
जिसु सिमरत जमु किछू न कहै ॥
ਜਿਸੁਸਿਮਰਤਹੋਤਸੂਕੇਹਰੇ॥
ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,
Remembering Him in meditation, the dry branches become green again.
जिसु सिमरत होत सूके हरे ॥
ਜਿਸੁਸਿਮਰਤਡੂਬਤਪਾਹਨਤਰੇ॥੩॥
ਜਿਸਦਾ ਨਾਮ ਸਿਮਰਿਆਂ ਪੱਥਰ-ਦਿਲ ਮਨੁੱਖ (ਕਠੋਰਤਾ ਦੇ ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ, (ਤੂੰ ਭੀ ਗੁਰੂ ਦੀ ਸਰਨ ਪੈ ਕੇ ਉਸਦਾ ਨਾਮ ਸਿਮਰ) ॥੩॥
Remembering Him in meditation, sinking stones are made to float. ||3||
जिसु सिमरत डूबत पाहन तरे ॥३॥
ਸੰਤਸਭਾਕਉਸਦਾਜੈਕਾਰੁ॥
(ਹੇ ਭਾਈ!) ਸਾਧ ਸੰਗਤਿ ਅੱਗੇ ਸਦਾ ਸਿਰ ਨਿਵਾਉ,
I salute and applaud the Society of the Saints.
संत सभा कउ सदा जैकारु ॥
ਹਰਿਹਰਿਨਾਮੁਜਨਪ੍ਰਾਨਅਧਾਰੁ॥
ਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤਿ ਵਿਚ ਤੈਨੂੰ ਭੀ ਹਰਿ-ਨਾਮ ਦੀ ਪ੍ਰਾਪਤੀ ਹੋਵੇਗੀ)।
The Name of the Lord, Har, Har, is the Support of the breath of life of His servant.
हरि हरि नामु जन प्रान अधारु ॥
ਕਹੁਨਾਨਕਮੇਰੀਸੁਣੀਅਰਦਾਸਿ॥
ਨਾਨਕ ਆਖਦਾ ਹੈ- (ਕਰਤਾਰ ਨੇ) ਮੇਰੀ ਬੇਨਤੀ ਸੁਣ ਲਈ,
Says Nanak, the Lord has heard my prayer;
कहु नानक मेरी सुणी अरदासि ॥
ਸੰਤਪ੍ਰਸਾਦਿਮੋਕਉਨਾਮਨਿਵਾਸਿ॥੪॥੨੧॥੯੦॥
ਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ॥੪॥੨੧॥੯੦॥
by the Grace of the Saints, I dwell in the Naam, the Name of the Lord. ||4||21||90||
संत प्रसादि मो कउ नाम निवासि ॥४॥२१॥९०॥
WWW.GURBANI.WORLD