GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਜੈਤਸਰੀ - ਗੁਰੂ ਅਰਜਨ ਦੇਵ ਜੀ
ਅੰਗ 700
Display Settings
Translations
ਜੈਤਸਰੀਮਹਲਾਘਰੁ
ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Jaitsree, Fifth Mahalaa, Third House:
जैतसरी महला ५ घरु ३ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕੋਈਜਾਨੈਕਵਨੁਈਹਾਜਗਿਮੀਤੁ
ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ।
Does anyone know, who is our friend in this world?
कोई जानै कवनु ईहा जगि मीतु ॥
ਜਿਸੁਹੋਇਕ੍ਰਿਪਾਲੁਸੋਈਬਿਧਿਬੂਝੈਤਾਕੀਨਿਰਮਲਰੀਤਿ॥੧॥ਰਹਾਉ
ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ ॥੧॥ ਰਹਾਉ ॥
He alone understands this, whom the Lord blesses with His Mercy. Immaculate and unstained is his way of life. ||1||Pause||
जिसु होइ क्रिपालु सोई बिधि बूझै ता की निरमल रीति ॥१॥ रहाउ ॥
ਮਾਤਪਿਤਾਬਨਿਤਾਸੁਤਬੰਧਪਇਸਟਮੀਤਅਰੁਭਾਈ
ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-
Mother, father, spouse, children, relatives, lovers, friends and siblings meet,
मात पिता बनिता सुत बंधप इसट मीत अरु भाई ॥
ਪੂਰਬਜਨਮਕੇਮਿਲੇਸੰਜੋਗੀਅੰਤਹਿਕੋਸਹਾਈ॥੧॥
ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ ॥੧॥
having been associated in previous lives; but none of them will be your companion and support in the end. ||1||
पूरब जनम के मिले संजोगी अंतहि को न सहाई ॥१॥
ਮੁਕਤਿਮਾਲਕਨਿਕਲਾਲਹੀਰਾਮਨਰੰਜਨਕੀਮਾਇਆ
ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-
Pearl necklaces, gold, rubies and diamonds please the mind, but they are only Maya.
मुकति माल कनिक लाल हीरा मन रंजन की माइआ ॥
ਹਾਹਾਕਰਤਬਿਹਾਨੀਅਵਧਹਿਤਾਮਹਿਸੰਤੋਖੁਪਾਇਆ॥੨॥
ਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇ' ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ ॥੨॥
Possessing them, one passes his life in agony; he obtains no contentment from them. ||2||
हा हा करत बिहानी अवधहि ता महि संतोखु न पाइआ ॥२॥
ਹਸਤਿਰਥਅਸ੍ਵਪਵਨਤੇਜਧਣੀਭੂਮਨਚਤੁਰਾਂਗਾ
ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ), ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-
Elephants, chariots, horses as fast as the wind, wealth, land, and armies of four kinds
हसति रथ अस्व पवन तेज धणी भूमन चतुरांगा ॥
ਸੰਗਿਚਾਲਿਓਇਨਮਹਿਕਛੂਐਊਠਿਸਿਧਾਇਓਨਾਂਗਾ॥੩॥
ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ ॥੩॥
- none of these will go with him; he must get up and depart, naked. ||3||
संगि न चालिओ इन महि कछूऐ ऊठि सिधाइओ नांगा ॥३॥
ਹਰਿਕੇਸੰਤਪ੍ਰਿਅਪ੍ਰੀਤਮਪ੍ਰਭਕੇਤਾਕੈਹਰਿਹਰਿਗਾਈਐ
ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
The Lord's Saints are the beloved lovers of God; sing of the Lord, Har, Har, with them.
हरि के संत प्रिअ प्रीतम प्रभ के ता कै हरि हरि गाईऐ ॥
ਨਾਨਕਈਹਾਸੁਖੁਆਗੈਮੁਖਊਜਲਸੰਗਿਸੰਤਨਕੈਪਾਈਐ॥੪॥੧॥
ਹੇ ਨਾਨਕ! (ਅਜਿਹਾ ਕਰਨ ਨਾਲ) ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ ॥੪॥੧॥
O Nanak, in the Society of the Saints, you shall obtain peace in this world, and in the next world, your face shall be radiant and bright. ||4||1||
नानक ईहा सुखु आगै मुख ऊजल संगि संतन कै पाईऐ ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ