GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਰਜਨ ਦੇਵ ਜੀ
ਅੰਗ 1269
Display Settings
Translations
ਮਲਾਰਮਹਲਾ
Malaar, Fifth Mahalaa:
मलार महला ५ ॥
ਮਨਮੇਰੇਹਰਿਕੇਚਰਨਰਵੀਜੈ
ਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ)।
O my mind, dwell on the Feet of the Lord.
मन मेरे हरि के चरन रवीजै ॥
ਦਰਸਪਿਆਸਮੇਰੋਮਨੁਮੋਹਿਓਹਰਿਪੰਖਲਗਾਇਮਿਲੀਜੈ॥੧॥ਰਹਾਉ
ਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ ॥੧॥ ਰਹਾਉ ॥
My mind is enticed by thirst for the Blessed Vision of the Lord; I would take wings and fly out to meet Him. ||1||Pause||
दरस पिआस मेरो मनु मोहिओ हरि पंख लगाइ मिलीजै ॥१॥ रहाउ ॥
ਖੋਜਤਖੋਜਤਮਾਰਗੁਪਾਇਓਸਾਧੂਸੇਵਕਰੀਜੈ
ਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ। ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ।
Searching and seeking, I have found the Path, and now I serve the Holy.
खोजत खोजत मारगु पाइओ साधू सेव करीजै ॥
ਧਾਰਿਅਨੁਗ੍ਰਹੁਸੁਆਮੀਮੇਰੇਨਾਮੁਮਹਾਰਸੁਪੀਜੈ॥੧॥
ਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ ॥੧॥
O my Lord and Master, please be kind to me, that I may drink in Your most sublime essence. ||1||
धारि अनुग्रहु सुआमी मेरे नामु महा रसु पीजै ॥१॥
ਤ੍ਰਾਹਿਤ੍ਰਾਹਿਕਰਿਸਰਨੀਆਏਜਲਤਉਕਿਰਪਾਕੀਜੈ
(ਹੇ ਪ੍ਰਭੂ!) ਵਿਕਾਰਾਂ ਤੋਂ 'ਬਚਾ ਲੈ' 'ਬਚਾ ਲੈ'-ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ। ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ।
Begging and pleading, I have come to Your Sanctuary; I am on fire - please shower me with Your Mercy!
त्राहि त्राहि करि सरनी आए जलतउ किरपा कीजै ॥
ਕਰੁਗਹਿਲੇਹੁਦਾਸਅਪੁਨੇਕਉਨਾਨਕਅਪੁਨੋਕੀਜੈ॥੨॥੧੩॥੧੭॥
(ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਨਾਨਕ ਨੂੰ ਆਪਣਾ ਬਣਾ ਲੈ ॥੨॥੧੩॥੧੭॥
Please give me Your Hand - I am Your slave, O Lord. Please make Nanak Your Own. ||2||13||17||
करु गहि लेहु दास अपुने कउ नानक अपुनो कीजै ॥२॥१३॥१७॥
WWW.GURBANI.WORLD
ਪਿਛਲਾ Share ਹੋਮ Save ਅਗਲਾ