ਮਲਾਰਮਹਲਾ੫॥
Malaar, Fifth Mahalaa:
मलार महला ५ ॥
ਦੁਸਟਮੁਏਬਿਖੁਖਾਈਰੀਮਾਈ॥
ਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ।
The cruel and evil ones died after taking poison, O mother.
दुसट मुए बिखु खाई री माई ॥
ਜਿਸਕੇਜੀਅਤਿਨਹੀਰਖਿਲੀਨੇਮੇਰੇਪ੍ਰਭਕਉਕਿਰਪਾਆਈ॥੧॥ਰਹਾਉ॥
ਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ॥੧॥ ਰਹਾਉ ॥
And the One, to whom all creatures belong, has saved us. God has granted His Grace. ||1||Pause||
जिस के जीअ तिन ही रखि लीने मेरे प्रभ कउ किरपा आई ॥१॥ रहाउ ॥
ਅੰਤਰਜਾਮੀਸਭਮਹਿਵਰਤੈਤਾਂਭਉਕੈਸਾਭਾਈ॥
ਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ।
The Inner-knower, the Searcher of hearts, is contained within all; why should I be afraid, O Siblings of Destiny?
अंतरजामी सभ महि वरतै तां भउ कैसा भाई ॥
ਸੰਗਿਸਹਾਈਛੋਡਿਨਜਾਈਪ੍ਰਭੁਦੀਸੈਸਭਨੀਠਾੲਂੀ॥੧॥
ਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ॥੧॥
God, my Help and Support, is always with me. He shall never leave; I see Him everywhere. ||1||
संगि सहाई छोडि न जाई प्रभु दीसै सभनी ठाइीं ॥१॥
ਅਨਾਥਾਨਾਥੁਦੀਨਦੁਖਭੰਜਨਆਪਿਲੀਏਲੜਿਲਾਈ॥
ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ।
He is the Master of the masterless, the Destroyer of the pains of the poor; He has attached me to the hem of His robe.
अनाथा नाथु दीन दुख भंजन आपि लीए लड़ि लाई ॥
ਹਰਿਕੀਓਟਜੀਵਹਿਦਾਸਤੇਰੇਨਾਨਕਪ੍ਰਭਸਰਣਾਈ॥੨॥੧੨॥੧੬॥
ਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਨਾਨਕ ਭੀ ਤੇਰੀ ਹੀ ਸਰਨ ਪਿਆ ਹਾਂ ॥੨॥੧੨॥੧੬॥
O Lord, Your slaves live by Your Support; Nanak has come to the Sanctuary of God. ||2||12||16||
हरि की ओट जीवहि दास तेरे नानक प्रभ सरणाई ॥२॥१२॥१६॥
WWW.GURBANI.WORLD