ਗਉੜੀਗੁਆਰੇਰੀਮਹਲਾ੩॥
Gauree Gwaarayree, Third Mahalaa:
गउड़ी गुआरेरी महला ३ ॥
ਸੋਕਿਉਵਿਸਰੈਜਿਸਕੇਜੀਅਪਰਾਨਾ॥
(ਹੇ ਭਾਈ! ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ।
Why forget Him, unto whom the soul and the breath of life belong?
सो किउ विसरै जिस के जीअ पराना ॥
ਸੋਕਿਉਵਿਸਰੈਸਭਮਾਹਿਸਮਾਨਾ॥
ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ।
Why forget Him, who is all-pervading?
सो किउ विसरै सभ माहि समाना ॥
ਜਿਤੁਸੇਵਿਐਦਰਗਹਪਤਿਪਰਵਾਨਾ॥੧॥
ਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ (ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ) ॥੧॥
Serving Him, one is honored and accepted in the Court of the Lord. ||1||
जितु सेविऐ दरगह पति परवाना ॥१॥
ਹਰਿਕੇਨਾਮਵਿਟਹੁਬਲਿਜਾਉ॥
ਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ।
I am a sacrifice to the Name of the Lord.
हरि के नाम विटहु बलि जाउ ॥
ਤੂੰਵਿਸਰਹਿਤਦਿਹੀਮਰਿਜਾਉ॥੧॥ਰਹਾਉ॥
(ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ! ॥੧॥ ਰਹਾਉ ॥
If I were to forget You, at that very instant, I would die. ||1||Pause||
तूं विसरहि तदि ही मरि जाउ ॥१॥ रहाउ ॥
ਤਿਨਤੂੰਵਿਸਰਹਿਜਿਤੁਧੁਆਪਿਭੁਲਾਏ॥
(ਹੇ ਪ੍ਰਭੂ!) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ, ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ।
Those whom You Yourself have led astray, forget You.
तिन तूं विसरहि जि तुधु आपि भुलाए ॥
ਤਿਨਤੂੰਵਿਸਰਹਿਜਿਦੂਜੈਭਾਏ॥
ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ।
Those who are in love with duality forget You.
तिन तूं विसरहि जि दूजै भाए ॥
ਮਨਮੁਖਅਗਿਆਨੀਜੋਨੀਪਾਏ॥੨॥
ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ ॥੨॥
The ignorant, self-willed manmukhs are consigned to reincarnation. ||2||
मनमुख अगिआनी जोनी पाए ॥२॥
ਜਿਨਇਕਮਨਿਤੁਠਾਸੇਸਤਿਗੁਰਸੇਵਾਲਾਏ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
Those who are pleasing to the One Lord are assigned to His service
जिन इक मनि तुठा से सतिगुर सेवा लाए ॥
ਜਿਨਇਕਮਨਿਤੁਠਾਤਿਨਹਰਿਮੰਨਿਵਸਾਏ॥
ਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ।
and enshrine Him within their minds.
जिन इक मनि तुठा तिन हरि मंनि वसाए ॥
ਗੁਰਮਤੀਹਰਿਨਾਮਿਸਮਾਏ॥੩॥
ਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ ॥੩॥
Through the Guru's Teachings, they are absorbed in the Lord's Name. ||3||
गुरमती हरि नामि समाए ॥३॥
ਜਿਨਾਪੋਤੈਪੁੰਨੁਸੇਗਿਆਨਬੀਚਾਰੀ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ।
Those who have virtue as their treasure, contemplate spiritual wisdom.
जिना पोतै पुंनु से गिआन बीचारी ॥
ਜਿਨਾਪੋਤੈਪੁੰਨੁਤਿਨਹਉਮੈਮਾਰੀ॥
ਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ।
Those who have virtue as their treasure, subdue egotism.
जिना पोतै पुंनु तिन हउमै मारी ॥
ਨਾਨਕਜੋਨਾਮਿਰਤੇਤਿਨਕਉਬਲਿਹਾਰੀ॥੪॥੭॥੨੭॥
ਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੭॥੨੭॥
Nanak is a sacrifice to those who are attuned to the Naam, the Name of the Lord. ||4||7||27||
नानक जो नामि रते तिन कउ बलिहारी ॥४॥७॥२७॥
WWW.GURBANI.WORLD