GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਮਰਦਾਸ ਜੀ
ਅੰਗ 159
Display Settings
Translations
ਗਉੜੀਗੁਆਰੇਰੀਮਹਲਾ
Gauree Gwaarayree, Third Mahalaa:
गउड़ी गुआरेरी महला ३ ॥
ਹਉਮੈਵਿਚਿਸਭੁਜਗੁਬਉਰਾਨਾ
(ਹੇ ਭਾਈ! ਪ੍ਰਭੂ-ਨਾਮ ਤੋਂ ਖੁੰਝ ਕੇ) ਹਉਮੈ ਵਿਚ (ਫਸ ਕੇ) ਸਾਰਾ ਜਗਤ ਝੱਲਾ ਹੋ ਰਿਹਾ ਹੈ,
The entire world has gone insane in egotism.
हउमै विचि सभु जगु बउराना ॥
ਦੂਜੈਭਾਇਭਰਮਿਭੁਲਾਨਾ
ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਿਹਾ ਹੈ।
In the love of duality, it wanders deluded by doubt.
दूजै भाइ भरमि भुलाना ॥
ਬਹੁਚਿੰਤਾਚਿਤਵੈਆਪੁਪਛਾਨਾ
ਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ,
The mind is distracted by great anxiety; no one recognizes one's own self.
बहु चिंता चितवै आपु न पछाना ॥
ਧੰਧਾਕਰਤਿਆਅਨਦਿਨੁਵਿਹਾਨਾ॥੧॥
(ਇਸ ਤਰ੍ਹਾਂ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ (ਮਾਇਆ-ਧਾਰੀ ਜੀਵ ਦਾ) ਹਰੇਕ ਦਿਨ ਬੀਤ ਰਿਹਾ ਹੈ ॥੧॥
Occupied with their own affairs, their nights and days are passing away. ||1||
धंधा करतिआ अनदिनु विहाना ॥१॥
ਹਿਰਦੈਰਾਮੁਰਮਹੁਮੇਰੇਭਾਈ
ਹੇ ਮੇਰੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
Meditate on the Lord in your hearts, O my Siblings of Destiny.
हिरदै रामु रमहु मेरे भाई ॥
ਗੁਰਮੁਖਿਰਸਨਾਹਰਿਰਸਨਰਸਾਈ॥੧॥ਰਹਾਉ
ਗੁਰੂ ਦੀ ਸਰਨ ਪੈ ਕੇ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ-ਰਸ ਨਾਲ ਰਸੀਲੀ ਬਣਾ ॥੧॥ ਰਹਾਉ ॥
The Gurmukh's tongue savors the sublime essence of the Lord. ||1||Pause||
गुरमुखि रसना हरि रसन रसाई ॥१॥ रहाउ ॥
ਗੁਰਮੁਖਿਹਿਰਦੈਜਿਨਿਰਾਮੁਪਛਾਤਾ
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ,
The Gurmukhs recognize the Lord in their own hearts;
गुरमुखि हिरदै जिनि रामु पछाता ॥
ਜਗਜੀਵਨੁਸੇਵਿਜੁਗਚਾਰੇਜਾਤਾ
ਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ।
they serve the Lord, the Life of the World. They are famous throughout the four ages.
जगजीवनु सेवि जुग चारे जाता ॥
ਹਉਮੈਮਾਰਿਗੁਰਸਬਦਿਪਛਾਤਾ
ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਸਾਂਝ ਪਾ ਲੈਂਦਾ ਹੈ,
They subdue egotism, and realize the Word of the Guru's Shabad.
हउमै मारि गुर सबदि पछाता ॥
ਕ੍ਰਿਪਾਕਰੇਪ੍ਰਭਕਰਮਬਿਧਾਤਾ॥੨॥
ਜਿਸ ਮਨੁੱਖ ਉਤੇ (ਕੀਤੇ) ਕਰਮਾਂ ਅਨੁਸਾਰ (ਜੀਵਾਂ ਨੂੰ) ਪੈਦਾ ਕਰਨ ਵਾਲਾ ਪਰਮਾਤਮਾ ਕਿਰਪਾ ਕਰਦਾ ਹੈ ॥੨॥
God, the Architect of Destiny, showers His Mercy upon them. ||2||
क्रिपा करे प्रभ करम बिधाता ॥२॥
ਸੇਜਨਸਚੇਜੋਗੁਰਸਬਦਿਮਿਲਾਏ
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ,
True are those who merge into the Word of the Guru's Shabad;
से जन सचे जो गुर सबदि मिलाए ॥
ਧਾਵਤਵਰਜੇਠਾਕਿਰਹਾਏ
ਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।
they restrain their wandering mind and keep it steady.
धावत वरजे ठाकि रहाए ॥
ਨਾਮੁਨਵਨਿਧਿਗੁਰਤੇਪਾਏ
ਉਹ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹਨ।
The Naam, the Name of the Lord, is the nine treasures. It is obtained from the Guru.
नामु नव निधि गुर ते पाए ॥
ਹਰਿਕਿਰਪਾਤੇਹਰਿਵਸੈਮਨਿਆਏ॥੩॥
ਆਪਣੀ ਮਿਹਰ ਨਾਲ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ ॥੩॥
By the Lord's Grace, the Lord comes to dwell in the mind. ||3||
हरि किरपा ते हरि वसै मनि आए ॥३॥
ਰਾਮਰਾਮਕਰਤਿਆਸੁਖੁਸਾਂਤਿਸਰੀਰ
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ।
Chanting the Name of the Lord, Raam, Raam, the body becomes peaceful and tranquil.
राम राम करतिआ सुखु सांति सरीर ॥
ਅੰਤਰਿਵਸੈਲਾਗੈਜਮਪੀਰ
ਜਿਸ ਮਨੁੱਖ ਦੇ ਅੰਦਰ (ਹਰਿ-ਨਾਮ) ਆ ਵੱਸਦਾ ਹੈ, ਉਸ ਨੂੰ ਜਮ ਦਾ ਦੁੱਖ ਪੋਹ ਨਹੀਂ ਸਕਦਾ।
He dwells deep within - the pain of death does not touch Him.
अंतरि वसै न लागै जम पीर ॥
ਆਪੇਸਾਹਿਬੁਆਪਿਵਜੀਰ
ਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ।
He Himself is our Lord and Master; He is His Own Advisor.
आपे साहिबु आपि वजीर ॥
ਨਾਨਕਸੇਵਿਸਦਾਹਰਿਗੁਣੀਗਹੀਰ॥੪॥੬॥੨੬॥
ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ ॥੪॥੬॥੨੬॥
O Nanak, serve the Lord forever; He is the treasure of glorious virtue. ||4||6||26||
नानक सेवि सदा हरि गुणी गहीर ॥४॥६॥२६॥
WWW.GURBANI.WORLD
ਪਿਛਲਾ Share ਹੋਮ Save ਅਗਲਾ