ਰਾਗੁਮਲਾਰਚਉਪਦੇਮਹਲਾ੧ਘਰੁ੧॥
ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Chau-Padas, First Mahalaa, First House:
रागु मलार चउपदे महला १ घरु १ ॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਖਾਣਾਪੀਣਾਹਸਣਾਸਉਣਾਵਿਸਰਿਗਇਆਹੈਮਰਣਾ॥
ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,
Eating, drinking, laughing and sleeping, the mortal forgets about dying.
खाणा पीणा हसणा सउणा विसरि गइआ है मरणा ॥
ਖਸਮੁਵਿਸਾਰਿਖੁਆਰੀਕੀਨੀਧ੍ਰਿਗੁਜੀਵਣੁਨਹੀਰਹਣਾ॥੧॥
(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥
Forgetting his Lord and Master, the mortal is ruined, and his life is cursed. He cannot remain forever. ||1||
खसमु विसारि खुआरी कीनी ध्रिगु जीवणु नही रहणा ॥१॥
ਪ੍ਰਾਣੀਏਕੋਨਾਮੁਧਿਆਵਹੁ॥
ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ।
O mortal, meditate on the One Lord.
प्राणी एको नामु धिआवहु ॥
ਅਪਨੀਪਤਿਸੇਤੀਘਰਿਜਾਵਹੁ॥੧॥ਰਹਾਉ॥
(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥
You shall go to your true home with honor. ||1 Pause||
अपनी पति सेती घरि जावहु ॥१॥ रहाउ ॥
ਤੁਧਨੋਸੇਵਹਿਤੁਝੁਕਿਆਦੇਵਹਿਮਾਂਗਹਿਲੇਵਹਿਰਹਹਿਨਹੀ॥
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ।
Those who serve You - what can they give You? They beg for and receive what cannot remain.
तुधनो सेवहि तुझु किआ देवहि मांगहि लेवहि रहहि नही ॥
ਤੂਦਾਤਾਜੀਆਸਭਨਾਕਾਜੀਆਅੰਦਰਿਜੀਉਤੁਹੀ॥੨॥
ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥
You are the Great Giver of all souls; You are the Life within all living beings. ||2||
तू दाता जीआ सभना का जीआ अंदरि जीउ तुही ॥२॥
ਗੁਰਮੁਖਿਧਿਆਵਹਿਸਿਅੰਮ੍ਰਿਤੁਪਾਵਹਿਸੇਈਸੂਚੇਹੋਹੀ॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ।
The Gurmukhs meditate, and receive the Ambrosial Nectar; thus they become pure.
गुरमुखि धिआवहि सि अंम्रितु पावहि सेई सूचे होही ॥
ਅਹਿਨਿਸਿਨਾਮੁਜਪਹੁਰੇਪ੍ਰਾਣੀਮੈਲੇਹਛੇਹੋਹੀ॥੩॥
(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥
Day and night, chant the Naam, the Name of the Lord, O mortal. It makes the filthy immaculate. ||3||
अहिनिसि नामु जपहु रे प्राणी मैले हछे होही ॥३॥
ਜੇਹੀਰੁਤਿਕਾਇਆਸੁਖੁਤੇਹਾਤੇਹੋਜੇਹੀਦੇਹੀ॥
(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ)।
As is the season, so is the comfort of the body, and so is the body itself.
जेही रुति काइआ सुखु तेहा तेहो जेही देही ॥
ਨਾਨਕਰੁਤਿਸੁਹਾਵੀਸਾਈਬਿਨੁਨਾਵੈਰੁਤਿਕੇਹੀ॥੪॥੧॥
ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥
O Nanak, that season is beautiful; without the Name, what season is it? ||4||1||
नानक रुति सुहावी साई बिनु नावै रुति केही ॥४॥१॥
WWW.GURBANI.WORLD