GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਭਗਤ ਕਬੀਰ ਜੀ
ਅੰਗ 1253
Display Settings
Translations
ਸਾਰੰਗਕਬੀਰਜੀਉ
ਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
Saarang, Kabeer Jee:
सारंग कबीर जीउ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿਬਿਨੁਕਉਨੁਸਹਾਈਮਨਕਾ
ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ।
Other than the Lord, who is the Help and Support of the mind?
हरि बिनु कउनु सहाई मन का ॥
ਮਾਤਪਿਤਾਭਾਈਸੁਤਬਨਿਤਾਹਿਤੁਲਾਗੋਸਭਫਨਕਾ॥੧॥ਰਹਾਉ
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ॥੧॥ ਰਹਾਉ ॥
Love and attachment to mother, father, sibling, child and spouse, is all just an illusion. ||1||Pause||
मात पिता भाई सुत बनिता हितु लागो सभ फन का ॥१॥ रहाउ ॥
ਆਗੇਕਉਕਿਛੁਤੁਲਹਾਬਾਂਧਹੁਕਿਆਭਰਵਾਸਾਧਨਕਾ
ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ।
So build a raft to the world hereafter; what faith do you place in wealth?
आगे कउ किछु तुलहा बांधहु किआ भरवासा धन का ॥
ਕਹਾਬਿਸਾਸਾਇਸਭਾਂਡੇਕਾਇਤਨਕੁਲਾਗੈਠਨਕਾ॥੧॥
(ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ॥੧॥
What confidence do you place in this fragile vessel; it breaks with the slightest stroke. ||1||
कहा बिसासा इस भांडे का इतनकु लागै ठनका ॥१॥
ਸਗਲਧਰਮਪੁੰਨਫਲਪਾਵਹੁਧੂਰਿਬਾਂਛਹੁਸਭਜਨਕਾ
ਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ।
You shall obtain the rewards of all righteousness and goodness, if you desire to be the dust of all.
सगल धरम पुंन फल पावहु धूरि बांछहु सभ जन का ॥
ਕਹੈਕਬੀਰੁਸੁਨਹੁਰੇਸੰਤਹੁਇਹੁਮਨੁਉਡਨਪੰਖੇਰੂਬਨਕਾ॥੨॥੧॥੯॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ॥੨॥੧॥੯॥
Says Kabeer, listen, O Saints: this mind is like the bird, flying above the forest. ||2||1||9||
कहै कबीरु सुनहु रे संतहु इहु मनु उडन पंखेरू बन का ॥२॥१॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ