GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਭਗਤ ਕਬੀਰ ਜੀ
ਅੰਗ 1252
Display Settings
Translations
ਰਾਜਾਸ੍ਰਮਮਿਤਿਨਹੀਜਾਨੀਤੇਰੀ
ਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,
I do not know the limits of Your Royal Ashram.
राजा स्रम मिति नही जानी तेरी ॥
ਤੇਰੇਸੰਤਨਕੀਹਉਚੇਰੀ॥੧॥ਰਹਾਉ
(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ॥੧॥ ਰਹਾਉ ॥
I am the humble slave of Your Saints. ||1||Pause||
तेरे संतन की हउ चेरी ॥१॥ रहाउ ॥
ਹਸਤੋਜਾਇਸੁਰੋਵਤੁਆਵੈਰੋਵਤੁਜਾਇਸੁਹਸੈ
(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ।
The one who goes laughing returns crying, and the one who goes crying returns laughing.
हसतो जाइ सु रोवतु आवै रोवतु जाइ सु हसै ॥
ਬਸਤੋਹੋਇਹੋਇਸੋੁਊਜਰੁਊਜਰੁਹੋਇਸੁਬਸੈ॥੧॥
ਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ ॥੧॥
What is inhabited becomes deserted, and what is deserted becomes inhabited. ||1||
बसतो होइ होइ सुो ऊजरु ऊजरु होइ सु बसै ॥१॥
ਜਲਤੇਥਲਕਰਿਥਲਤੇਕੂਆਕੂਪਤੇਮੇਰੁਕਰਾਵੈ
(ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।
The water turns into a desert, the desert turns into a well, and the well turns into a mountain.
जल ते थल करि थल ते कूआ कूप ते मेरु करावै ॥
ਧਰਤੀਤੇਆਕਾਸਿਚਢਾਵੈਚਢੇਅਕਾਸਿਗਿਰਾਵੈ॥੨॥
ਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ ॥੨॥
From the earth, the mortal is exalted to the Akaashic ethers; and from the ethers on high, he is thrown down again. ||2||
धरती ते आकासि चढावै चढे अकासि गिरावै ॥२॥
ਭੇਖਾਰੀਤੇਰਾਜੁਕਰਾਵੈਰਾਜਾਤੇਭੇਖਾਰੀ
ਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ;
The beggar is transformed into a king, and the king into a beggar.
भेखारी ते राजु करावै राजा ते भेखारी ॥
ਖਲਮੂਰਖਤੇਪੰਡਿਤੁਕਰਿਬੋਪੰਡਿਤਤੇਮੁਗਧਾਰੀ॥੩॥
ਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ ॥੩॥
The idiotic fool is transformed into a Pandit, a religious scholar, and the Pandit into a fool. ||3||
खल मूरख ते पंडितु करिबो पंडित ते मुगधारी ॥३॥
ਨਾਰੀਤੇਜੋਪੁਰਖੁਕਰਾਵੈਪੁਰਖਨਤੇਜੋਨਾਰੀ
(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ,
The woman is transformed into a man, and the men into women.
नारी ते जो पुरखु करावै पुरखन ते जो नारी ॥
ਕਹੁਕਬੀਰਸਾਧੂਕੋਪ੍ਰੀਤਮੁਤਿਸੁਮੂਰਤਿਬਲਿਹਾਰੀ॥੪॥੨॥
ਕਬੀਰ ਆਖਦਾ ਹੈ- ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ ॥੪॥੨॥
Says Kabeer, God is the Beloved of the Holy Saints. I am a sacrifice to His image. ||4||2||
कहु कबीर साधू को प्रीतमु तिसु मूरति बलिहारी ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ