ਮਃ੨॥
Second Mahalaa:
मः २ ॥
ਦੇਂਦੇਥਾਵਹੁਦਿਤਾਚੰਗਾਮਨਮੁਖਿਐਸਾਜਾਣੀਐ॥
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ।
They prefer the gift, instead of the Giver; such is the way of the self-willed manmukhs.
देंदे थावहु दिता चंगा मनमुखि ऐसा जाणीऐ ॥
ਸੁਰਤਿਮਤਿਚਤੁਰਾਈਤਾਕੀਕਿਆਕਰਿਆਖਿਵਖਾਣੀਐ॥
ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
What can anyone say about their intelligence, their understanding or their cleverness?
सुरति मति चतुराई ता की किआ करि आखि वखाणीऐ ॥
ਅੰਤਰਿਬਹਿਕੈਕਰਮਕਮਾਵੈਸੋਚਹੁਕੁੰਡੀਜਾਣੀਐ॥
(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।
The deeds which one commits, while sitting in one's own home, are known far and wide, in the four directions.
अंतरि बहि कै करम कमावै सो चहु कुंडी जाणीऐ ॥
ਜੋਧਰਮੁਕਮਾਵੈਤਿਸੁਧਰਮਨਾਉਹੋਵੈਪਾਪਿਕਮਾਣੈਪਾਪੀਜਾਣੀਐ॥
(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ 'ਧਰਮੀ' ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।
One who lives righteously is known as righteous; one who commits sins is known as a sinner.
जो धरमु कमावै तिसु धरम नाउ होवै पापि कमाणै पापी जाणीऐ ॥
ਤੂੰਆਪੇਖੇਲਕਰਹਿਸਭਿਕਰਤੇਕਿਆਦੂਜਾਆਖਿਵਖਾਣੀਐ॥
(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?
You Yourself enact the entire play, O Creator. Why should we speak of any other?
तूं आपे खेल करहि सभि करते किआ दूजा आखि वखाणीऐ ॥
ਜਿਚਰੁਤੇਰੀਜੋਤਿਤਿਚਰੁਜੋਤੀਵਿਚਿਤੂੰਬੋਲਹਿਵਿਣੁਜੋਤੀਕੋਈਕਿਛੁਕਰਿਹੁਦਿਖਾਸਿਆਣੀਐ॥
(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ)।
As long as Your Light is within the body, You speak through that Light. Without Your Light, who can do anything? Show me any such cleverness!
जिचरु तेरी जोति तिचरु जोती विचि तूं बोलहि विणु जोती कोई किछु करिहु दिखा सिआणीऐ ॥
ਨਾਨਕਗੁਰਮੁਖਿਨਦਰੀਆਇਆਹਰਿਇਕੋਸੁਘੜੁਸੁਜਾਣੀਐ॥੨॥
ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥
O Nanak, the Lord alone is Perfect and All-knowing; He is revealed to the Gurmukh. ||2||
नानक गुरमुखि नदरी आइआ हरि इको सुघड़ु सुजाणीऐ ॥२॥
WWW.GURBANI.WORLD