ਤੁਧੁਆਪੇਜਗਤੁਉਪਾਇਕੈਤੁਧੁਆਪੇਧੰਧੈਲਾਇਆ॥
(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
You Yourself created the world, and You Yourself put it to work.
तुधु आपे जगतु उपाइ कै तुधु आपे धंधै लाइआ ॥
ਮੋਹਠਗਉਲੀਪਾਇਕੈਤੁਧੁਆਪਹੁਜਗਤੁਖੁਆਇਆ॥
(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।
Administering the drug of emotional attachment, You Yourself have led the world astray.
मोह ठगउली पाइ कै तुधु आपहु जगतु खुआइआ ॥
ਤਿਸਨਾਅੰਦਰਿਅਗਨਿਹੈਨਹਤਿਪਤੈਭੁਖਾਤਿਹਾਇਆ॥
(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।
The fire of desire is deep within; unsatisfied, people remain hungry and thirsty.
तिसना अंदरि अगनि है नह तिपतै भुखा तिहाइआ ॥
ਸਹਸਾਇਹੁਸੰਸਾਰੁਹੈਮਰਿਜੰਮੈਆਇਆਜਾਇਆ॥
ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
This world is an illusion; it dies and it is re-born-it comes and it goes in reincarnation.
सहसा इहु संसारु है मरि जंमै आइआ जाइआ ॥
ਬਿਨੁਸਤਿਗੁਰਮੋਹੁਨਤੁਟਈਸਭਿਥਕੇਕਰਮਕਮਾਇਆ॥
(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।
Without the True Guru, emotional attachment is not broken. All have grown weary of performing empty rituals.
बिनु सतिगुर मोहु न तुटई सभि थके करम कमाइआ ॥
ਗੁਰਮਤੀਨਾਮੁਧਿਆਈਐਸੁਖਿਰਜਾਜਾਤੁਧੁਭਾਇਆ॥
ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।
Those who follow the Guru's Teachings meditate on the Naam, the Name of the Lord. Filled with a joyful peace, they surrender to Your Will.
गुरमती नामु धिआईऐ सुखि रजा जा तुधु भाइआ ॥
ਕੁਲੁਉਧਾਰੇਆਪਣਾਧੰਨੁਜਣੇਦੀਮਾਇਆ॥
ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।
They save their families and ancestors; blessed are the mothers who gave birth to them.
कुलु उधारे आपणा धंनु जणेदी माइआ ॥
ਸੋਭਾਸੁਰਤਿਸੁਹਾਵਣੀਜਿਨਿਹਰਿਸੇਤੀਚਿਤੁਲਾਇਆ॥੨॥
ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
Beautiful and sublime is the glory and the understanding of those who focus their consciousness on the Lord. ||2||
सोभा सुरति सुहावणी जिनि हरि सेती चितु लाइआ ॥२॥
WWW.GURBANI.WORLD