ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਰਾਜਾਰਾਮਕੀਸਰਣਾਇ॥
ਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ,
I seek the Sanctuary of the Sovereign Lord.
राजा राम की सरणाइ ॥
ਨਿਰਭਉਭਏਗੋਬਿੰਦਗੁਨਗਾਵਤਸਾਧਸੰਗਿਦੁਖੁਜਾਇ॥੧॥ਰਹਾਉ॥
ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
I have become fearless, singing the Glorious Praises of the Lord of the Universe. In the Saadh Sangat, the Company of the Holy, my pains have been taken away. ||1||Pause||
निरभउ भए गोबिंद गुन गावत साधसंगि दुखु जाइ ॥१॥ रहाउ ॥
ਜਾਕੈਰਾਮੁਬਸੈਮਨਮਾਹੀ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ,
That person, within whose mind the Lord abides,
जा कै रामु बसै मन माही ॥
ਸੋਜਨੁਦੁਤਰੁਪੇਖਤਨਾਹੀ॥
ਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ।
does not see the impassible world-ocean.
सो जनु दुतरु पेखत नाही ॥
ਸਗਲੇਕਾਜਸਵਾਰੇਅਪਨੇ॥
ਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ।
All one's affairs are resolved,
सगले काज सवारे अपने ॥
ਹਰਿਹਰਿਨਾਮੁਰਸਨਨਿਤਜਪਨੇ॥੧॥
ਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ (ਤਰ ਜਾਂਦਾ ਹੈ) ॥੧॥
by chanting continually the Name of the Lord, Har, Har. ||1||
हरि हरि नामु रसन नित जपने ॥१॥
ਜਿਸਕੈਮਸਤਕਿਹਾਥੁਗੁਰੁਧਰੈ॥
ਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ,
Why should His slave feel any anxiety?
जिस कै मसतकि हाथु गुरु धरै ॥
ਸੋਦਾਸੁਅਦੇਸਾਕਾਹੇਕਰੈ॥
(ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ।
The Guru places His hand upon my forehead.
सो दासु अदेसा काहे करै ॥
ਜਨਮਮਰਣਕੀਚੂਕੀਕਾਣਿ॥
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ।
The fear of birth and death is dispelled;
जनम मरण की चूकी काणि ॥
ਪੂਰੇਗੁਰਊਪਰਿਕੁਰਬਾਣ॥੨॥
ਉਹ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ) ॥੨॥
I am a sacrifice to the Perfect Guru. ||2||
पूरे गुर ऊपरि कुरबाण ॥२॥
ਗੁਰੁਪਰਮੇਸਰੁਭੇਟਿਨਿਹਾਲ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ।
I am enraptured, meeting with the Guru, the Transcendent Lord.
गुरु परमेसरु भेटि निहाल ॥
ਸੋਦਰਸਨੁਪਾਏਜਿਸੁਹੋਇਦਇਆਲੁ॥
(ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ।
He alone obtains the Blessed Vision of the Lord's Darshan, who is blessed by His Mercy.
सो दरसनु पाए जिसु होइ दइआलु ॥
ਪਾਰਬ੍ਰਹਮੁਜਿਸੁਕਿਰਪਾਕਰੈ॥
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,
One who is blessed by the Grace of the Supreme Lord God,
पारब्रहमु जिसु किरपा करै ॥
ਸਾਧਸੰਗਿਸੋਭਵਜਲੁਤਰੈ॥੩॥
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
crosses over the terrifying world-ocean in the Saadh Sangat, the Company of the Holy. ||3||
साधसंगि सो भवजलु तरै ॥३॥
ਅੰਮ੍ਰਿਤੁਪੀਵਹੁਸਾਧਪਿਆਰੇ॥
ਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ,
Drink in the Ambrosial Nectar, O Beloved Holy people.
अंम्रितु पीवहु साध पिआरे ॥
ਮੁਖਊਜਲਸਾਚੈਦਰਬਾਰੇ॥
ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)।
Your face shall be radiant and bright in the Court of the Lord.
मुख ऊजल साचै दरबारे ॥
ਅਨਦਕਰਹੁਤਜਿਸਗਲਬਿਕਾਰ॥
(ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ,
Celebrate and be blissful, and abandon all corruption.
अनद करहु तजि सगल बिकार ॥
ਨਾਨਕਹਰਿਜਪਿਉਤਰਹੁਪਾਰਿ॥੪॥੪੨॥੫੩॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ ॥੪॥੪੨॥੫੩॥
O Nanak, meditate on the Lord and cross over. ||4||42||53||
नानक हरि जपि उतरहु पारि ॥४॥४२॥५३॥
WWW.GURBANI.WORLD