GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 70
Display Settings
Translations
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
ਜਾਕਉਮੁਸਕਲੁਅਤਿਬਣੈਢੋਈਕੋਇਦੇਇ
ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ,
When you are confronted with terrible hardships, and no one offers you any support,
जा कउ मुसकलु अति बणै ढोई कोइ न देइ ॥
ਲਾਗੂਹੋਏਦੁਸਮਨਾਸਾਕਭਿਭਜਿਖਲੇ
ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ,
when your friends turn into enemies, and even your relatives have deserted you,
लागू होए दुसमना साक भि भजि खले ॥
ਸਭੋਭਜੈਆਸਰਾਚੁਕੈਸਭੁਅਸਰਾਉ
ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ,
and when all support has given way, and all hope has been lost
सभो भजै आसरा चुकै सभु असराउ ॥
ਚਿਤਿਆਵੈਓਸੁਪਾਰਬ੍ਰਹਮੁਲਗੈਤਤੀਵਾਉ॥੧॥
ਜੇ ਉਸ (ਬਿਪਤਾ ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ॥੧॥
-if you then come to remember the Supreme Lord God, even the hot wind shall not touch you. ||1||
चिति आवै ओसु पारब्रहमु लगै न तती वाउ ॥१॥
ਸਾਹਿਬੁਨਿਤਾਣਿਆਕਾਤਾਣੁ
ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,
Our Lord and Master is the Power of the powerless.
साहिबु निताणिआ का ताणु ॥
ਆਇਜਾਈਥਿਰੁਸਦਾਗੁਰਸਬਦੀਸਚੁਜਾਣੁ॥੧॥ਰਹਾਉ
ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ ॥
He does not come or go; He is Eternal and Permanent. Through the Word of the Guru's Shabad, He is known as True. ||1||Pause||
आइ न जाई थिरु सदा गुर सबदी सचु जाणु ॥१॥ रहाउ ॥
ਜੇਕੋਹੋਵੈਦੁਬਲਾਨੰਗਭੁਖਕੀਪੀਰ
ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),
If you are weakened by the pains of hunger and poverty,
जे को होवै दुबला नंग भुख की पीर ॥
ਦਮੜਾਪਲੈਨਾਪਵੈਨਾਕੋਦੇਵੈਧੀਰ
ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ;
with no money in your pockets, and no one will give you any comfort,
दमड़ा पलै ना पवै ना को देवै धीर ॥
ਸੁਆਰਥੁਸੁਆਉਕੋਕਰੇਨਾਕਿਛੁਹੋਵੈਕਾਜੁ
ਕੋਈ ਮਨੁੱਖ ਉਸ ਦੀ ਲੋੜ ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ,
and no one will satisfy your hopes and desires, and none of your works will be accomplished
सुआरथु सुआउ न को करे ना किछु होवै काजु ॥
ਚਿਤਿਆਵੈਓਸੁਪਾਰਬ੍ਰਹਮੁਤਾਨਿਹਚਲੁਹੋਵੈਰਾਜੁ॥੨॥
(ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ॥੨॥
-if you then come to remember the Supreme Lord God, you shall obtain the eternal kingdom. ||2||
चिति आवै ओसु पारब्रहमु ता निहचलु होवै राजु ॥२॥
ਜਾਕਉਚਿੰਤਾਬਹੁਤੁਬਹੁਤੁਦੇਹੀਵਿਆਪੈਰੋਗੁ
ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ,
When you are plagued by great and excessive anxiety, and diseases of the body;
जा कउ चिंता बहुतु बहुतु देही विआपै रोगु ॥
ਗ੍ਰਿਸਤਿਕੁਟੰਬਿਪਲੇਟਿਆਕਦੇਹਰਖੁਕਦੇਸੋਗੁ
ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ,
when you are wrapped up in the attachments of household and family, sometimes feeling joy, and then other times sorrow;
ग्रिसति कुटंबि पलेटिआ कदे हरखु कदे सोगु ॥
ਗਉਣੁਕਰੇਚਹੁਕੁੰਟਕਾਘੜੀਬੈਸਣੁਸੋਇ
ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,
when you are wandering around in all four directions, and you cannot sit or sleep even for a moment
गउणु करे चहु कुंट का घड़ी न बैसणु सोइ ॥
ਚਿਤਿਆਵੈਓਸੁਪਾਰਬ੍ਰਹਮੁਤਨੁਮਨੁਸੀਤਲੁਹੋਇ॥੩॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ॥੩॥
-if you come to remember the Supreme Lord God, then your body and mind shall be cooled and soothed. ||3||
चिति आवै ओसु पारब्रहमु तनु मनु सीतलु होइ ॥३॥
ਕਾਮਿਕਰੋਧਿਮੋਹਿਵਸਿਕੀਆਕਿਰਪਨਲੋਭਿਪਿਆਰੁ
ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ,
When you are under the power of sexual desire, anger and worldly attachment, or a greedy miser in love with your wealth;
कामि करोधि मोहि वसि कीआ किरपन लोभि पिआरु ॥
ਚਾਰੇਕਿਲਵਿਖਉਨਿਅਘਕੀਏਹੋਆਅਸੁਰਸੰਘਾਰੁ
ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,
if you have committed the four great sins and other mistakes; even if you are a murderous fiend
चारे किलविख उनि अघ कीए होआ असुर संघारु ॥
ਪੋਥੀਗੀਤਕਵਿਤਕਿਛੁਕਦੇਕਰਨਿਧਰਿਆ
ਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,
who has never taken the time to listen to sacred books, hymns and poetry
पोथी गीत कवित किछु कदे न करनि धरिआ ॥
ਚਿਤਿਆਵੈਓਸੁਪਾਰਬ੍ਰਹਮੁਤਾਨਿਮਖਸਿਮਰਤਤਰਿਆ॥੪॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
-if you then come to remember the Supreme Lord God, and contemplate Him, even for a moment, you shall be saved. ||4||
चिति आवै ओसु पारब्रहमु ता निमख सिमरत तरिआ ॥४॥
ਸਾਸਤਸਿੰਮ੍ਰਿਤਿਬੇਦਚਾਰਿਮੁਖਾਗਰਬਿਚਰੇ
ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ,
People may recite by heart the Shaastras, the Simritees and the four Vedas;
सासत सिंम्रिति बेद चारि मुखागर बिचरे ॥
ਤਪੇਤਪੀਸਰਜੋਗੀਆਤੀਰਥਿਗਵਨੁਕਰੇ
ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ,
they may be ascetics, great, self-disciplined Yogis; they may visit sacred shrines of pilgrimage
तपे तपीसर जोगीआ तीरथि गवनु करे ॥
ਖਟੁਕਰਮਾਤੇਦੁਗੁਣੇਪੂਜਾਕਰਤਾਨਾਇ
ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;
and perform the six ceremonial rituals, over and over again, performing worship services and ritual bathings.
खटु करमा ते दुगुणे पूजा करता नाइ ॥
ਰੰਗੁਲਗੀਪਾਰਬ੍ਰਹਮਤਾਸਰਪਰਨਰਕੇਜਾਇ॥੫॥
ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ॥੫॥
Even so, if they have not embraced love for the Supreme Lord God, then they shall surely go to hell. ||5||
रंगु न लगी पारब्रहम ता सरपर नरके जाइ ॥५॥
ਰਾਜਮਿਲਕਸਿਕਦਾਰੀਆਰਸਭੋਗਣਬਿਸਥਾਰ
ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ,
You may possess empires, vast estates, authority over others, and the enjoyment of myriads of pleasures;
राज मिलक सिकदारीआ रस भोगण बिसथार ॥
ਬਾਗਸੁਹਾਵੇਸੋਹਣੇਚਲੈਹੁਕਮੁਅਫਾਰ
ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,
you may have delightful and beautiful gardens, and issue unquestioned commands;
बाग सुहावे सोहणे चलै हुकमु अफार ॥
ਰੰਗਤਮਾਸੇਬਹੁਬਿਧੀਚਾਇਲਗਿਰਹਿਆ
ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ,
you may have enjoyments and entertainments of all sorts and kinds, and continue to enjoy exciting pleasures
रंग तमासे बहु बिधी चाइ लगि रहिआ ॥
ਚਿਤਿਆਇਓਪਾਰਬ੍ਰਹਮੁਤਾਸਰਪਕੀਜੂਨਿਗਇਆ॥੬॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ॥੬॥
-and yet, if you do not come to remember the Supreme Lord God, you shall be reincarnated as a snake. ||6||
चिति न आइओ पारब्रहमु ता सरप की जूनि गइआ ॥६॥
ਬਹੁਤੁਧਨਾਢਿਅਚਾਰਵੰਤੁਸੋਭਾਨਿਰਮਲਰੀਤਿ
ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ,
You may possess vast riches, maintain virtuous conduct, have a spotless reputation and observe religious customs;
बहुतु धनाढि अचारवंतु सोभा निरमल रीति ॥
ਮਾਤਪਿਤਾਸੁਤਭਾਈਆਸਾਜਨਸੰਗਿਪਰੀਤਿ
ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,
you may have the loving affections of mother, father, children, siblings and friends;
मात पिता सुत भाईआ साजन संगि परीति ॥
ਲਸਕਰਤਰਕਸਬੰਦਬੰਦਜੀਉਜੀਉਸਗਲੀਕੀਤ
ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ,
you may have armies well-equipped with weapons, and all may salute you with respect;
लसकर तरकसबंद बंद जीउ जीउ सगली कीत ॥
ਚਿਤਿਆਇਓਪਾਰਬ੍ਰਹਮੁਤਾਖੜਿਰਸਾਤਲਿਦੀਤ॥੭॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥
But still, if you do not come to remember the Supreme Lord God, then you shall be taken and consigned to the most hideous hell! ||7||
चिति न आइओ पारब्रहमु ता खड़ि रसातलि दीत ॥७॥
ਕਾਇਆਰੋਗੁਛਿਦ੍ਰੁਕਿਛੁਨਾਕਿਛੁਕਾੜਾਸੋਗੁ
ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,
You may have a body free of disease and deformity, and have no worries or grief at all;
काइआ रोगु न छिद्रु किछु ना किछु काड़ा सोगु ॥
ਮਿਰਤੁਆਵੀਚਿਤਿਤਿਸੁਅਹਿਨਿਸਿਭੋਗੈਭੋਗੁ
ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,
you may be unmindful of death, and night and day revel in pleasures;
मिरतु न आवी चिति तिसु अहिनिसि भोगै भोगु ॥
ਸਭਕਿਛੁਕੀਤੋਨੁਆਪਣਾਜੀਇਸੰਕਧਰਿਆ
ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,
you may take everything as your own, and have no fear in your mind at all;
सभ किछु कीतोनु आपणा जीइ न संक धरिआ ॥
ਚਿਤਿਆਇਓਪਾਰਬ੍ਰਹਮੁਜਮਕੰਕਰਵਸਿਪਰਿਆ॥੮॥
ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥
but still, if you do not come to remember the Supreme Lord God, you shall fall under the power of the Messenger of Death. ||8||
चिति न आइओ पारब्रहमु जमकंकर वसि परिआ ॥८॥
ਕਿਰਪਾਕਰੇਜਿਸੁਪਾਰਬ੍ਰਹਮੁਹੋਵੈਸਾਧੂਸੰਗੁ
ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।
The Supreme Lord showers His Mercy, and we find the Saadh Sangat, the Company of the Holy.
किरपा करे जिसु पारब्रहमु होवै साधू संगु ॥
ਜਿਉਜਿਉਓਹੁਵਧਾਈਐਤਿਉਤਿਉਹਰਿਸਿਉਰੰਗੁ
(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।
The more time we spend there, the more we come to love the Lord.
जिउ जिउ ओहु वधाईऐ तिउ तिउ हरि सिउ रंगु ॥
ਦੁਹਾਸਿਰਿਆਕਾਖਸਮੁਆਪਿਅਵਰੁਦੂਜਾਥਾਉ
(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
The Lord is the Master of both worlds; there is no other place of rest.
दुहा सिरिआ का खसमु आपि अवरु न दूजा थाउ ॥
ਸਤਿਗੁਰਤੁਠੈਪਾਇਆਨਾਨਕਸਚਾਨਾਉ॥੯॥੧॥੨੬॥
ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥{70-71}
When the True Guru is pleased and satisfied, O Nanak, the True Name is obtained. ||9||1||26||
सतिगुर तुठै पाइआ नानक सचा नाउ ॥९॥१॥२६॥
WWW.GURBANI.WORLD
ਪਿਛਲਾ Share ਹੋਮ Save ਅਗਲਾ