ਪ੍ਰਭਾਤੀਮਹਲਾ੫॥
Prabhaatee, Fifth Mahalaa:
प्रभाती महला ५ ॥
ਮਨਮਹਿਕ੍ਰੋਧੁਮਹਾਅਹੰਕਾਰਾ॥
ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ,
Within the mind dwell anger and massive ego.
मन महि क्रोधु महा अहंकारा ॥
ਪੂਜਾਕਰਹਿਬਹੁਤੁਬਿਸਥਾਰਾ॥
ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ,
Worship services are performed with great pomp and ceremony.
पूजा करहि बहुतु बिसथारा ॥
ਕਰਿਇਸਨਾਨੁਤਨਿਚਕ੍ਰਬਣਾਏ॥
ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ,
Ritual cleansing baths are taken, and sacred marks are applied to the body.
करि इसनानु तनि चक्र बणाए ॥
ਅੰਤਰਕੀਮਲੁਕਬਹੀਨਜਾਏ॥੧॥
(ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ ॥੧॥
But still, the filth and pollution within never depart. ||1||
अंतर की मलु कब ही न जाए ॥१॥
ਇਤੁਸੰਜਮਿਪ੍ਰਭੁਕਿਨਹੀਨਪਾਇਆ॥
ਇਸ ਤਰੀਕੇ ਦੁਆਰਾ ਕਿਸੇ (ਮਨੁੱਖ) ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ,
No one has ever found God in this way.
इतु संजमि प्रभु किन ही न पाइआ ॥
ਭਗਉਤੀਮੁਦ੍ਰਾਮਨੁਮੋਹਿਆਮਾਇਆ॥੧॥ਰਹਾਉ॥
(ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ) ॥੧॥ ਰਹਾਉ ॥
The sacred mudras - ritualistic hand gestures - are made, but the mind remains enticed by Maya. ||1||Pause||
भगउती मुद्रा मनु मोहिआ माइआ ॥१॥ रहाउ ॥
ਪਾਪਕਰਹਿਪੰਚਾਂਕੇਬਸਿਰੇ॥
ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ।
They commit sins, under the influence of the five thieves.
पाप करहि पंचां के बसि रे ॥
ਤੀਰਥਿਨਾਇਕਹਹਿਸਭਿਉਤਰੇ॥
(ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ,
They bathe at sacred shrines, and claim that everything has been washed off.
तीरथि नाइ कहहि सभि उतरे ॥
ਬਹੁਰਿਕਮਾਵਹਿਹੋਇਨਿਸੰਕ॥
(ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ।
Then they commit them again, without fear of the consequences.
बहुरि कमावहि होइ निसंक ॥
ਜਮਪੁਰਿਬਾਂਧਿਖਰੇਕਾਲੰਕ॥੨॥
(ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ॥੨॥
The sinners are bound and gagged, and taken to the City of Death. ||2||
जम पुरि बांधि खरे कालंक ॥२॥
ਘੂਘਰਬਾਧਿਬਜਾਵਹਿਤਾਲਾ॥
(ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ),
The ankle-bells shake and the cymbals vibrate,
घूघर बाधि बजावहि ताला ॥
ਅੰਤਰਿਕਪਟੁਫਿਰਹਿਬੇਤਾਲਾ॥
ਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ।
but those who have deception within wander lost like demons.
अंतरि कपटु फिरहि बेताला ॥
ਵਰਮੀਮਾਰੀਸਾਪੁਨਮੂਆ॥
ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ।
By destroying its hole, the snake is not killed.
वरमी मारी सापु न मूआ ॥
ਪ੍ਰਭੁਸਭਕਿਛੁਜਾਨੈਜਿਨਿਤੂਕੀਆ॥੩॥
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ॥੩॥
God, who created you, knows everything. ||3||
प्रभु सभ किछु जानै जिनि तू कीआ ॥३॥
ਪੂੰਅਰਤਾਪਗੇਰੀਕੇਬਸਤ੍ਰਾ॥
ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ,
You worship fire and wear saffron colored robes.
पूंअर ताप गेरी के बसत्रा ॥
ਅਪਦਾਕਾਮਾਰਿਆਗ੍ਰਿਹਤੇਨਸਤਾ॥
(ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ,
Stung by your misfortune, you abandon your home.
अपदा का मारिआ ग्रिह ते नसता ॥
ਦੇਸੁਛੋਡਿਪਰਦੇਸਹਿਧਾਇਆ॥
ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ,
Leaving your own country, you wander in foreign lands.
देसु छोडि परदेसहि धाइआ ॥
ਪੰਚਚੰਡਾਲਨਾਲੇਲੈਆਇਆ॥੪॥
(ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ ॥੪॥
But you bring the five rejects with you. ||4||
पंच चंडाल नाले लै आइआ ॥४॥
ਕਾਨਫਰਾਇਹਿਰਾਏਟੂਕਾ॥
(ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ,
You have split your ears, and now you steal crumbs.
कान फराइ हिराए टूका ॥
ਘਰਿਘਰਿਮਾਂਗੈਤ੍ਰਿਪਤਾਵਨਤੇਚੂਕਾ॥
ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ।
You beg from door to door, but you fail to be satisfied.
घरि घरि मांगै त्रिपतावन ते चूका ॥
ਬਨਿਤਾਛੋਡਿਬਦਨਦਰਿਪਰਨਾਰੀ॥
(ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ।
You have abandoned your own wife, but now you sneak glances at other women.
बनिता छोडि बद नदरि पर नारी ॥
ਵੇਸਿਨਪਾਈਐਮਹਾਦੁਖਿਆਰੀ॥੫॥
(ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ ॥੫॥
God is not found by wearing religious robes; you are utterly miserable! ||5||
वेसि न पाईऐ महा दुखिआरी ॥५॥
ਬੋਲੈਨਾਹੀਹੋਇਬੈਠਾਮੋਨੀ॥
(ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ,
He does not speak; he is on silence.
बोलै नाही होइ बैठा मोनी ॥
ਅੰਤਰਿਕਲਪਭਵਾਈਐਜੋਨੀ॥
(ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ।
But he is filled with desire; he is made to wander in reincarnation.
अंतरि कलप भवाईऐ जोनी ॥
ਅੰਨਤੇਰਹਤਾਦੁਖੁਦੇਹੀਸਹਤਾ॥
(ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ।
Abstaining from food, his body suffers in pain.
अंन ते रहता दुखु देही सहता ॥
ਹੁਕਮੁਨਬੂਝੈਵਿਆਪਿਆਮਮਤਾ॥੬॥
(ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ ॥੬॥
He does not realize the Hukam of the Lord's Command; he is afflicted by possessiveness. ||6||
हुकमु न बूझै विआपिआ ममता ॥६॥
ਬਿਨੁਸਤਿਗੁਰਕਿਨੈਨਪਾਈਪਰਮਗਤੇ॥
ਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ,
Without the True Guru, no one has attained the supreme status.
बिनु सतिगुर किनै न पाई परम गते ॥
ਪੂਛਹੁਸਗਲਬੇਦਸਿੰਮ੍ਰਿਤੇ॥
ਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ।
Go ahead and ask all the Vedas and the Simritees.
पूछहु सगल बेद सिंम्रिते ॥
ਮਨਮੁਖਕਰਮਕਰੈਅਜਾਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ),
The self-willed manmukhs do useless deeds.
मनमुख करम करै अजाई ॥
ਜਿਉਬਾਲੂਘਰਠਉਰਨਠਾਈ॥੭॥
ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੭॥
They are like a house of sand, which cannot stand. ||7||
जिउ बालू घर ठउर न ठाई ॥७॥
ਜਿਸਨੋਭਏਗੋੁਬਿੰਦਦਇਆਲਾ॥
ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ,
One unto whom the Lord of the Universe becomes Merciful,
जिस नो भए गुोबिंद दइआला ॥
ਗੁਰਕਾਬਚਨੁਤਿਨਿਬਾਧਿਓਪਾਲਾ॥
ਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ।
sews the Word of the Guru's Shabad into his robes.
गुर का बचनु तिनि बाधिओ पाला ॥
ਕੋਟਿਮਧੇਕੋਈਸੰਤੁਦਿਖਾਇਆ॥
(ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ।
Out of millions, it is rare that such a Saint is seen.
कोटि मधे कोई संतु दिखाइआ ॥
ਨਾਨਕੁਤਿਨਕੈਸੰਗਿਤਰਾਇਆ॥੮॥
ਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥
O Nanak, with him, we are carried across. ||8||
नानकु तिन कै संगि तराइआ ॥८॥
ਜੇਹੋਵੈਭਾਗੁਤਾਦਰਸਨੁਪਾਈਐ॥
ਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ।
If one has such good destiny, then the Blessed Vision of His Darshan is obtained.
जे होवै भागु ता दरसनु पाईऐ ॥
ਆਪਿਤਰੈਸਭੁਕੁਟੰਬੁਤਰਾਈਐ॥੧॥ਰਹਾਉਦੂਜਾ॥੨॥
(ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥
He saves himself, and carries across all his family as well. ||1|| Second Pause ||2||
आपि तरै सभु कुटंबु तराईऐ ॥१॥ रहाउ दूजा ॥२॥
WWW.GURBANI.WORLD