ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਗਰੀਬਾਉਪਰਿਜਿਖਿੰਜੈਦਾੜੀ॥
(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ,
The bearded emperor who struck down the poor,
गरीबा उपरि जि खिंजै दाड़ी ॥
ਪਾਰਬ੍ਰਹਮਿਸਾਅਗਨਿਮਹਿਸਾੜੀ॥੧॥
ਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥
has been burnt in the fire by the Supreme Lord God. ||1||
पारब्रहमि सा अगनि महि साड़ी ॥१॥
ਪੂਰਾਨਿਆਉਕਰੇਕਰਤਾਰੁ॥
(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।
The Creator administers true justice.
पूरा निआउ करे करतारु ॥
ਅਪੁਨੇਦਾਸਕਉਰਾਖਨਹਾਰੁ॥੧॥ਰਹਾਉ॥
ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ ॥
He is the Saving Grace of His slaves. ||1||Pause||
अपुने दास कउ राखनहारु ॥१॥ रहाउ ॥
ਆਦਿਜੁਗਾਦਿਪ੍ਰਗਟੁਪਰਤਾਪੁ॥
(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ,
In the beginning, and throughout the ages, His glory is manifest.
आदि जुगादि प्रगटु परतापु ॥
ਨਿੰਦਕੁਮੁਆਉਪਜਿਵਡਤਾਪੁ॥੨॥
(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥
The slanderer died after contracting the deadly fever. ||2||
निंदकु मुआ उपजि वड तापु ॥२॥
ਤਿਨਿਮਾਰਿਆਜਿਰਖੈਨਕੋਇ॥
(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ,
He is killed, and no one can save him.
तिनि मारिआ जि रखै न कोइ ॥
ਆਗੈਪਾਛੈਮੰਦੀਸੋਇ॥੩॥
(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥
Here and hereafter, his reputation is evil. ||3||
आगै पाछै मंदी सोइ ॥३॥
ਅਪੁਨੇਦਾਸਰਾਖੈਕੰਠਿਲਾਇ॥
(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)।
The Lord hugs His slaves close in His Embrace.
अपुने दास राखै कंठि लाइ ॥
ਸਰਣਿਨਾਨਕਹਰਿਨਾਮੁਧਿਆਇ॥੪॥੯੮॥੧੬੭॥
ਹੇ ਨਾਨਕ! (ਆਖ-) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥
Nanak seeks the Lord's Sanctuary, and meditates on the Naam. ||4||98||167||
सरणि नानक हरि नामु धिआइ ॥४॥९८॥१६७॥
WWW.GURBANI.WORLD