ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਜੀਵਤਛਾਡਿਜਾਹਿਦੇਵਾਨੇ॥
ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ,
They desert you even when you are alive, O madman;
जीवत छाडि जाहि देवाने ॥
ਮੁਇਆਉਨਤੇਕੋਵਰਸਾਂਨੇ॥੧॥
ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥
what good can they do when someone is dead? ||1||
मुइआ उन ते को वरसांने ॥१॥
ਸਿਮਰਿਗੋਵਿੰਦੁਮਨਿਤਨਿਧੁਰਿਲਿਖਿਆ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ,
Meditate in remembrance on the Lord of the Universe in your mind and body - this is your pre-ordained destiny.
सिमरि गोविंदु मनि तनि धुरि लिखिआ ॥
ਕਾਹੂਕਾਜਨਆਵਤਬਿਖਿਆ॥੧॥ਰਹਾਉ॥
ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ ॥
The poison of Maya is of no use at all. ||1||Pause||
काहू काज न आवत बिखिआ ॥१॥ रहाउ ॥
ਬਿਖੈਠਗਉਰੀਜਿਨਿਜਿਨਿਖਾਈ॥
(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ,
Those who have eaten this poison of deception
बिखै ठगउरी जिनि जिनि खाई ॥
ਤਾਕੀਤ੍ਰਿਸਨਾਕਬਹੂੰਨਜਾਈ॥੨॥
(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
- their thirst shall never depart. ||2||
ता की त्रिसना कबहूं न जाई ॥२॥
ਦਾਰਨਦੁਖਦੁਤਰਸੰਸਾਰੁ॥
(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ।
The treacherous world-ocean is filled with terrible pain.
दारन दुख दुतर संसारु ॥
ਰਾਮਨਾਮਬਿਨੁਕੈਸੇਉਤਰਸਿਪਾਰਿ॥੩॥
ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥
Without the Lord's Name, how can anyone cross over? ||3||
राम नाम बिनु कैसे उतरसि पारि ॥३॥
ਸਾਧਸੰਗਿਮਿਲਿਦੁਇਕੁਲਸਾਧਿ॥
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।
Joining the Saadh Sangat, the Company of the Holy, you shall be saved here and hereafter.
साधसंगि मिलि दुइ कुल साधि ॥
ਰਾਮਨਾਮਨਾਨਕਆਰਾਧਿ॥੪॥੯੭॥੧੬੬॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥
O Nanak, worship and adore the Name of the Lord. ||4||97||166||
राम नाम नानक आराधि ॥४॥९७॥१६६॥
WWW.GURBANI.WORLD