GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1203
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਅਬਮੋਰੋਨਾਚਨੋਰਹੋ
ਹੁਣ ਮੇਰੀ ਭਟਕਣਾ ਮੁੱਕ ਗਈ ਹੈ,
Now, my dancing is over.
अब मोरो नाचनो रहो ॥
ਲਾਲੁਰਗੀਲਾਸਹਜੇਪਾਇਓਸਤਿਗੁਰਬਚਨਿਲਹੋ॥੧॥ਰਹਾਉ
ਗੁਰੂ ਦੇ ਬਚਨ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ ॥੧॥ ਰਹਾਉ ॥
I have intuitively obtained my Darling Beloved. Through the Word of the True Guru's Teachings, I found Him. ||1||Pause||
लालु रगीला सहजे पाइओ सतिगुर बचनि लहो ॥१॥ रहाउ ॥
ਕੁਆਰਕੰਨਿਆਜੈਸੇਸੰਗਿਸਹੇਰੀਪ੍ਰਿਅਬਚਨਉਪਹਾਸਕਹੋ
ਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ,
The virgin speaks with her friends about her husband and they laugh together;
कुआर कंनिआ जैसे संगि सहेरी प्रिअ बचन उपहास कहो ॥
ਜਉਸੁਰਿਜਨੁਗ੍ਰਿਹਭੀਤਰਿਆਇਓਤਬਮੁਖੁਕਾਜਿਲਜੋ॥੧॥
ਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ॥੧॥
but when he comes home, she becomes shy, and modestly covers her face. ||1||
जउ सुरिजनु ग्रिह भीतरि आइओ तब मुखु काजि लजो ॥१॥
ਜਿਉਕਨਿਕੋਕੋਠਾਰੀਚੜਿਓਕਬਰੋਹੋਤਫਿਰੋ
ਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ,
When gold is melted in the crucible, it flows freely everywhere.
जिउ कनिको कोठारी चड़िओ कबरो होत फिरो ॥
ਜਬਤੇਸੁਧਭਏਹੈਬਾਰਹਿਤਬਤੇਥਾਨਥਿਰੋ॥੨॥
ਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ ॥੨॥
But when it is made into pure solid bars of gold, then it remains stationary. ||2||
जब ते सुध भए है बारहि तब ते थान थिरो ॥२॥
ਜਉਦਿਨੁਰੈਨਿਤਊਲਉਬਜਿਓਮੂਰਤਘਰੀਪਲੋ
ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ।
As long as the days and the nights of one's life last, the clock strikes the hours, minutes and seconds.
जउ दिनु रैनि तऊ लउ बजिओ मूरत घरी पलो ॥
ਬਜਾਵਨਹਾਰੋਊਠਿਸਿਧਾਰਿਓਤਬਫਿਰਿਬਾਜੁਭਇਓ॥੩॥
ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥
But when the gong player gets up and leaves, the gong is not sounded again. ||3||
बजावनहारो ऊठि सिधारिओ तब फिरि बाजु न भइओ ॥३॥
ਜੈਸੇਕੁੰਭਉਦਕਪੂਰਿਆਨਿਓਤਬਓੁਹੁਭਿੰਨਦ੍ਰਿਸਟੋ
ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ।
When the pitcher is filled with water, the water contained within it seems distinct.
जैसे कुंभ उदक पूरि आनिओ तब ओुहु भिंन द्रिसटो ॥
ਕਹੁਨਾਨਕਕੁੰਭੁਜਲੈਮਹਿਡਾਰਿਓਅੰਭੈਅੰਭਮਿਲੋ॥੪॥੩॥
ਨਾਨਕ ਆਖਦਾ ਹੈ- ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ ॥੪॥੩॥
Says Nanak, when the pitcher is emptied out, the water mingles again with water. ||4||3||
कहु नानक कुंभु जलै महि डारिओ अंभै अंभ मिलो ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ