ਸਾਰਗਮਹਲਾ੫॥
Saarang, Fifth Mahalaa:
सारग महला ५ ॥
ਹਰਿਜੀਉਅੰਤਰਜਾਮੀਜਾਨ॥
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।
The Dear Lord is the Inner-knower, the Searcher of hearts.
हरि जीउ अंतरजामी जान ॥
ਕਰਤਬੁਰਾਈਮਾਨੁਖਤੇਛਪਾਈਸਾਖੀਭੂਤਪਵਾਨ॥੧॥ਰਹਾਉ॥
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥
The mortal does evil deeds, and hides from others, but like the air, the Lord is present everywhere. ||1||Pause||
करत बुराई मानुख ते छपाई साखी भूत पवान ॥१॥ रहाउ ॥
ਬੈਸਨੌਨਾਮੁਕਰਤਖਟਕਰਮਾਅੰਤਰਿਲੋਭਜੂਠਾਨ॥
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,
You call yourself a devotee of Vishnu and you practice the six rituals, but your inner being is polluted with greed.
बैसनौ नामु करत खट करमा अंतरि लोभ जूठान ॥
ਸੰਤਸਭਾਕੀਨਿੰਦਾਕਰਤੇਡੂਬੇਸਭਅਗਿਆਨ॥੧॥
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥
Those who slander the Society of the Saints, shall all be drowned in their ignorance. ||1||
संत सभा की निंदा करते डूबे सभ अगिआन ॥१॥
ਕਰਹਿਸੋਮਪਾਕੁਹਿਰਹਿਪਰਦਰਬਾਅੰਤਰਿਝੂਠਗੁਮਾਨ॥
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।
The mortal eats the food which he has carefully prepared, and then steals the wealth of others. His inner being is filled with falsehood and pride.
करहि सोम पाकु हिरहि पर दरबा अंतरि झूठ गुमान ॥
ਸਾਸਤ੍ਰਬੇਦਕੀਬਿਧਿਨਹੀਜਾਣਹਿਬਿਆਪੇਮਨਕੈਮਾਨ॥੨॥
ਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥
He knows nothing of the Vedas or the Shaastras; his mind is gripped by pride. ||2||
सासत्र बेद की बिधि नही जाणहि बिआपे मन कै मान ॥२॥
ਸੰਧਿਆਕਾਲਕਰਹਿਸਭਿਵਰਤਾਜਿਉਸਫਰੀਦੰਫਾਨ॥
(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)।
He says his evening prayers, and observes all the fasts, but this is all just a show.
संधिआ काल करहि सभि वरता जिउ सफरी दंफान ॥
ਪ੍ਰਭੂਭੁਲਾਏਊਝੜਿਪਾਏਨਿਹਫਲਸਭਿਕਰਮਾਨ॥੩॥
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥
God made him stray from the path, and sent him into the wilderness. All his actions are useless. ||3||
प्रभू भुलाए ऊझड़ि पाए निहफल सभि करमान ॥३॥
ਸੋਗਿਆਨੀਸੋਬੈਸਨੌਪੜਿੑਆਜਿਸੁਕਰੀਕ੍ਰਿਪਾਭਗਵਾਨ॥
ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,
He alone is a spiritual teacher, and he alone is a devotee of Vishnu and a scholar, whom the Lord God blesses with His Grace.
सो गिआनी सो बैसनौ पड़िआ जिसु करी क्रिपा भगवान ॥
ਓੁਨਿਸਤਿਗੁਰੁਸੇਵਿਪਰਮਪਦੁਪਾਇਆਉਧਰਿਆਸਗਲਬਿਸ੍ਵਾਨ॥੪॥
(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
Serving the True Guru, he obtains the supreme status and saves the whole world. ||4||
ओुनि सतिगुरु सेवि परम पदु पाइआ उधरिआ सगल बिस्वान ॥४॥
ਕਿਆਹਮਕਥਹਕਿਛੁਕਥਿਨਹੀਜਾਣਹਪ੍ਰਭਭਾਵੈਤਿਵੈਬੋੁਲਾਨ॥
ਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
What can I say? I don't know what to say. As God wills, so do I speak.
किआ हम कथह किछु कथि नही जाणह प्रभ भावै तिवै बुोलान ॥
ਸਾਧਸੰਗਤਿਕੀਧੂਰਿਇਕਮਾਂਗਉਜਨਨਾਨਕਪਇਓਸਰਾਨ॥੫॥੨॥
ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥
I ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||
साधसंगति की धूरि इक मांगउ जन नानक पइओ सरान ॥५॥२॥
WWW.GURBANI.WORLD