GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਅਰਜਨ ਦੇਵ ਜੀ
ਅੰਗ 1181
Display Settings
Translations
ਬਸੰਤੁਮਹਲਾ
Basant, Fifth Mahalaa:
बसंतु महला ५ ॥
ਤੁਮਬਡਦਾਤੇਦੇਰਹੇ
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ,
You are the Great Giver; You continue to give.
तुम बड दाते दे रहे ॥
ਜੀਅਪ੍ਰਾਣਮਹਿਰਵਿਰਹੇ
ਤੂੰ ਸਭਨਾਂ ਦੀ ਜਿੰਦ ਵਿਚ ਸਭਨਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ।
You permeate and pervade my soul, and my breath of life.
जीअ प्राण महि रवि रहे ॥
ਦੀਨੇਸਗਲੇਭੋਜਨਖਾਨ
ਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ,
You have given me all sorts of foods and dishes.
दीने सगले भोजन खान ॥
ਮੋਹਿਨਿਰਗੁਨਇਕੁਗੁਨੁਜਾਨ॥੧॥
ਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ ॥੧॥
I am unworthy; I know none of Your Virtues at all. ||1||
मोहि निरगुन इकु गुनु न जान ॥१॥
ਹਉਕਛੂਜਾਨਉਤੇਰੀਸਾਰ
ਹੇ ਦਇਆਲ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ,
I do not understand anything of Your Worth.
हउ कछू न जानउ तेरी सार ॥
ਤੂਕਰਿਗਤਿਮੇਰੀਪ੍ਰਭਦਇਆਰ॥੧॥ਰਹਾਉ
(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ॥੧॥ ਰਹਾਉ ॥
Save me, O my Merciful Lord God. ||1||Pause||
तू करि गति मेरी प्रभ दइआर ॥१॥ रहाउ ॥
ਜਾਪਤਾਪਕਰਮਕੀਤਿ
ਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;
I have not practiced meditation, austerities or good actions.
जाप न ताप न करम कीति ॥
ਆਵੈਨਾਹੀਕਛੂਰੀਤਿ
ਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ।
I do not know the way to meet You.
आवै नाही कछू रीति ॥
ਮਨਮਹਿਰਾਖਉਆਸਏਕ
ਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,
Within my mind, I have placed my hopes in the One Lord alone.
मन महि राखउ आस एक ॥
ਨਾਮਤੇਰੇਕੀਤਰਉਟੇਕ॥੨॥
ਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੨॥
The Support of Your Name shall carry me across. ||2||
नाम तेरे की तरउ टेक ॥२॥
ਸਰਬਕਲਾਪ੍ਰਭਤੁਮੑਪ੍ਰਬੀਨ
ਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ।
You are the Expert, O God, in all powers.
सरब कला प्रभ तुम प्रबीन ॥
ਅੰਤੁਪਾਵਹਿਜਲਹਿਮੀਨ
(ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ।
The fish cannot find the limits of the water.
अंतु न पावहि जलहि मीन ॥
ਅਗਮਅਗਮਊਚਹਤੇਊਚ
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ।
You are Inaccessible and Unfathomable, the Highest of the High.
अगम अगम ऊचह ते ऊच ॥
ਹਮਥੋਰੇਤੁਮਬਹੁਤਮੂਚ॥੩॥
ਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ॥੩॥
I am small, and You are so very Great. ||3||
हम थोरे तुम बहुत मूच ॥३॥
ਜਿਨਤੂਧਿਆਇਆਸੇਗਨੀ
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਧਨਾਢ ਹਨ।
Those who meditate on You are wealthy.
जिन तू धिआइआ से गनी ॥
ਜਿਨਤੂਪਾਇਆਸੇਧਨੀ
ਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਦੌਲਤਮੰਦ ਹਨ।
Those who attain You are rich.
जिन तू पाइआ से धनी ॥
ਜਿਨਿਤੂਸੇਵਿਆਸੁਖੀਸੇ
ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,
Those who serve You are peaceful.
जिनि तू सेविआ सुखी से ॥
ਸੰਤਸਰਣਿਨਾਨਕਪਰੇ॥੪॥੭॥
ਹੇ ਨਾਨਕ! ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੭॥
Nanak seeks the Sanctuary of the Saints. ||4||7||
संत सरणि नानक परे ॥४॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ