GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਲਿਆਨ - ਗੁਰੂ ਅਰਜਨ ਦੇਵ ਜੀ
ਅੰਗ 1323
Display Settings
Translations
ਕਲਿਆਨੁਮਹਲਾ
Kalyaan, Fifth Mahalaa:
कलिआनु महला ५ ॥
ਪ੍ਰਭੁਮੇਰਾਅੰਤਰਜਾਮੀਜਾਣੁ
ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।
My God is the Inner-knower, the Searcher of Hearts.
प्रभु मेरा अंतरजामी जाणु ॥
ਕਰਿਕਿਰਪਾਪੂਰਨਪਰਮੇਸਰਨਿਹਚਲੁਸਚੁਸਬਦੁਨੀਸਾਣੁ॥੧॥ਰਹਾਉ
ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥
Take pity on me, O Perfect Transcendent Lord; bless me with the True Eternal Insignia of the Shabad, the Word of God. ||1||Pause||
करि किरपा पूरन परमेसर निहचलु सचु सबदु नीसाणु ॥१॥ रहाउ ॥
ਹਰਿਬਿਨੁਆਨਕੋਈਸਮਰਥੁਤੇਰੀਆਸਤੇਰਾਮਨਿਤਾਣੁ
ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ।
O Lord, other than You, no one is all-powerful. You are the Hope and the Strength of my mind.
हरि बिनु आन न कोई समरथु तेरी आस तेरा मनि ताणु ॥
ਸਰਬਘਟਾਕੇਦਾਤੇਸੁਆਮੀਦੇਹਿਸੁਪਹਿਰਣੁਖਾਣੁ॥੧॥
(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥
You are the Giver to the hearts of all beings, O Lord and Master. I eat and wear whatever You give me. ||1||
सरब घटा के दाते सुआमी देहि सु पहिरणु खाणु ॥१॥
ਸੁਰਤਿਮਤਿਚਤੁਰਾਈਸੋਭਾਰੂਪੁਰੰਗੁਧਨੁਮਾਣੁ
(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-
Intuitive understanding, wisdom and cleverness, glory and beauty, pleasure, wealth and honor,
सुरति मति चतुराई सोभा रूपु रंगु धनु माणु ॥
ਸਰਬਸੂਖਆਨੰਦਨਾਨਕਜਪਿਰਾਮਨਾਮੁਕਲਿਆਣੁ॥੨॥੬॥੯॥
ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥
all comforts, bliss, happiness and salvation, O Nanak, come by chanting the Lord's Name. ||2||6||9||
सरब सूख आनंद नानक जपि राम नामु कलिआणु ॥२॥६॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ