GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਜੈਜਾਵੰਤੀ - ਗੁਰੂ ਤੇਗ਼ ਬਹਾਦਰ ਜੀ
ਅੰਗ 1352
Display Settings
Translations
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰਾਗੁਜੈਜਾਵੰਤੀਮਹਲਾ
ਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Raag Jaijaavantee, Ninth Mahalaa:
रागु जैजावंती महला ९ ॥
ਰਾਮੁਸਿਮਰਿਰਾਮੁਸਿਮਰਿਇਹੈਤੇਰੈਕਾਜਿਹੈ
ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।
Meditate in remembrance on the Lord - meditate on the Lord; this alone shall be of use to you.
रामु सिमरि रामु सिमरि इहै तेरै काजि है ॥
ਮਾਇਆਕੋਸੰਗੁਤਿਆਗਿਪ੍ਰਭਜੂਕੀਸਰਨਿਲਾਗੁ
ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।
Abandon your association with Maya, and take shelter in the Sanctuary of God.
माइआ को संगु तिआगि प्रभ जू की सरनि लागु ॥
ਜਗਤਸੁਖਮਾਨੁਮਿਥਿਆਝੂਠੋਸਭੁਸਾਜੁਹੈ॥੧॥ਰਹਾਉ
ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥
Remember that the pleasures of the world are false; this whole show is just an illusion. ||1||Pause||
जगत सुख मानु मिथिआ झूठो सभु साजु है ॥१॥ रहाउ ॥
ਸੁਪਨੇਜਿਉਧਨੁਪਛਾਨੁਕਾਹੇਪਰਿਕਰਤਮਾਨੁ
ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?
You must understand that this wealth is just a dream. Why are you so proud?
सुपने जिउ धनु पछानु काहे परि करत मानु ॥
ਬਾਰੂਕੀਭੀਤਿਜੈਸੇਬਸੁਧਾਕੋਰਾਜੁਹੈ॥੧॥
(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥
The empires of the earth are like walls of sand. ||1||
बारू की भीति जैसे बसुधा को राजु है ॥१॥
ਨਾਨਕਜਨੁਕਹਤਬਾਤਬਿਨਸਿਜੈਹੈਤੇਰੋਗਾਤੁ
ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।
Servant Nanak speaks the Truth: your body shall perish and pass away.
नानक जनु कहत बात बिनसि जै है तेरो गातु ॥
ਛਿਨੁਛਿਨੁਕਰਿਗਇਓਕਾਲੁਤੈਸੇਜਾਤੁਆਜੁਹੈ॥੨॥੧॥
(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥
Moment by moment, yesterday passed. Today is passing as well. ||2||1||
छिनु छिनु करि गइओ कालु तैसे जातु आजु है ॥२॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ