ਮਃ੧॥
First Mahalaa:
मः १ ॥
ਚਿਲਿਮਿਲਿਬਿਸੀਆਰਦੁਨੀਆਫਾਨੀ॥
ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,
The extravagant glamor of the world is a passing show.
चिलिमिलि बिसीआर दुनीआ फानी ॥
ਕਾਲੂਬਿਅਕਲਮਨਗੋਰਨਮਾਨੀ॥
(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।
My twisted mind does not believe that it will end up in a grave.
कालूबि अकल मन गोर न मानी ॥
ਮਨਕਮੀਨਕਮਤਰੀਨਤੂਦਰੀਆਉਖੁਦਾਇਆ॥
ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;
I am meek and lowly; You are the great river.
मन कमीन कमतरीन तू दरीआउ खुदाइआ ॥
ਏਕੁਚੀਜੁਮੁਝੈਦੇਹਿਅਵਰਜਹਰਚੀਜਨਭਾਇਆ॥
ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।
Please, bless me with the one thing; everything else is poison, and does not tempt me.
एकु चीजु मुझै देहि अवर जहर चीज न भाइआ ॥
ਪੁਰਾਬਖਾਮਕੂਜੈਹਿਕਮਤਿਖੁਦਾਇਆ॥
ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,
You filled this fragile body with the water of life, O Lord, by Your Creative Power.
पुराब खाम कूजै हिकमति खुदाइआ ॥
ਮਨਤੁਆਨਾਤੂਕੁਦਰਤੀਆਇਆ॥
(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।
By Your Omnipotence, I have become powerful.
मन तुआना तू कुदरती आइआ ॥
ਸਗਨਾਨਕਦੀਬਾਨਮਸਤਾਨਾਨਿਤਚੜੈਸਵਾਇਆ॥
ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,
Nanak is a dog in the Court of the Lord, intoxicated more and more, all the time.
सग नानक दीबान मसताना नित चड़ै सवाइआ ॥
ਆਤਸਦੁਨੀਆਖੁਨਕਨਾਮੁਖੁਦਾਇਆ॥੨॥
(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥
The world is on fire; the Name of the Lord is cooling and soothing. ||2||
आतस दुनीआ खुनक नामु खुदाइआ ॥२॥
WWW.GURBANI.WORLD