ਤਿਲੰਗਮਹਲਾ੧ਘਰੁ੨॥
ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
Tilang, First Mahalaa, Second House:
तिलंग महला १ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਿਨਿਕੀਆਤਿਨਿਦੇਖਿਆਕਿਆਕਹੀਐਰੇਭਾਈ॥
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)।
The One who created the world watches over it; what more can we say, O Siblings of Destiny?
जिनि कीआ तिनि देखिआ किआ कहीऐ रे भाई ॥
ਆਪੇਜਾਣੈਕਰੇਆਪਿਜਿਨਿਵਾੜੀਹੈਲਾਈ॥੧॥
ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥
He Himself knows, and He Himself acts; He laid out the garden of the world. ||1||
आपे जाणै करे आपि जिनि वाड़ी है लाई ॥१॥
ਰਾਇਸਾਪਿਆਰੇਕਾਰਾਇਸਾਜਿਤੁਸਦਾਸੁਖੁਹੋਈ॥ਰਹਾਉ॥
ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ਰਹਾਉ॥
Savor the story, the story of the Beloved Lord, which brings a lasting peace. ||Pause||
राइसा पिआरे का राइसा जितु सदा सुखु होई ॥ रहाउ ॥
ਜਿਨਿਰੰਗਿਕੰਤੁਨਰਾਵਿਆਸਾਪਛੋਰੇਤਾਣੀ॥
ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।
She who does not enjoy the Love of her Husband Lord, shall come to regret and repent in the end.
जिनि रंगि कंतु न राविआ सा पछो रे ताणी ॥
ਹਾਥਪਛੋੜੈਸਿਰੁਧੁਣੈਜਬਰੈਣਿਵਿਹਾਣੀ॥੨॥
ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ॥੨॥
She wrings her hands, and bangs her head, when the night of her life has passed away. ||2||
हाथ पछोड़ै सिरु धुणै जब रैणि विहाणी ॥२॥
ਪਛੋਤਾਵਾਨਾਮਿਲੈਜਬਚੂਕੈਗੀਸਾਰੀ॥
(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।
Nothing comes from repentance, when the game is already finished.
पछोतावा ना मिलै जब चूकैगी सारी ॥
ਤਾਫਿਰਿਪਿਆਰਾਰਾਵੀਐਜਬਆਵੈਗੀਵਾਰੀ॥੩॥
ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥
She shall have the opportunity to enjoy her Beloved, only when her turn comes again. ||3||
ता फिरि पिआरा रावीऐ जब आवैगी वारी ॥३॥
ਕੰਤੁਲੀਆਸੋਹਾਗਣੀਮੈਤੇਵਧਵੀਏਹ॥
ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,
The happy soul-bride attains her Husband Lord - she is so much better than I am.
कंतु लीआ सोहागणी मै ते वधवी एह ॥
ਸੇਗੁਣਮੁਝੈਨਆਵਨੀਕੈਜੀਦੋਸੁਧਰੇਹ॥੪॥
(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥
I have none of her merits or virtues; whom should I blame? ||4||
से गुण मुझै न आवनी कै जी दोसु धरेह ॥४॥
ਜਿਨੀਸਖੀਸਹੁਰਾਵਿਆਤਿਨਪੂਛਉਗੀਜਾਏ॥
(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।
I shall go and ask those sisters who have enjoyed their Husband Lord.
जिनी सखी सहु राविआ तिन पूछउगी जाए ॥
ਪਾਇਲਗਉਬੇਨਤੀਕਰਉਲੇਉਗੀਪੰਥੁਬਤਾਏ॥੫॥
ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥
I touch their feet, and ask them to show me the Path. ||5||
पाइ लगउ बेनती करउ लेउगी पंथु बताए ॥५॥
ਹੁਕਮੁਪਛਾਣੈਨਾਨਕਾਭਉਚੰਦਨੁਲਾਵੈ॥
ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,
She who understands the Hukam of His Command, O Nanak, applies the Fear of God as her sandalwood oil;
हुकमु पछाणै नानका भउ चंदनु लावै ॥
ਗੁਣਕਾਮਣਕਾਮਣਿਕਰੈਤਉਪਿਆਰੇਕਉਪਾਵੈ॥੬॥
ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥
she charms her Beloved with her virtue, and so obtains Him. ||6||
गुण कामण कामणि करै तउ पिआरे कउ पावै ॥६॥
ਜੋਦਿਲਿਮਿਲਿਆਸੁਮਿਲਿਰਹਿਆਮਿਲਿਆਕਹੀਐਰੇਸੋਈ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।
She who meets her Beloved in her heart, remains united with Him; this is truly called union.
जो दिलि मिलिआ सु मिलि रहिआ मिलिआ कहीऐ रे सोई ॥
ਜੇਬਹੁਤੇਰਾਲੋਚੀਐਬਾਤੀਮੇਲੁਨਹੋਈ॥੭॥
ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥
As much as she may long for Him, she shall not meet Him through mere words. ||7||
जे बहुतेरा लोचीऐ बाती मेलु न होई ॥७॥
ਧਾਤੁਮਿਲੈਫੁਨਿਧਾਤੁਕਉਲਿਵਲਿਵੈਕਉਧਾਵੈ॥
ਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।
As metal melts into metal again, so does love melt into love.
धातु मिलै फुनि धातु कउ लिव लिवै कउ धावै ॥
ਗੁਰਪਰਸਾਦੀਜਾਣੀਐਤਉਅਨਭਉਪਾਵੈ॥੮॥
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥
By Guru's Grace, this understanding is obtained, and then, one obtains the Fearless Lord. ||8||
गुर परसादी जाणीऐ तउ अनभउ पावै ॥८॥
ਪਾਨਾਵਾੜੀਹੋਇਘਰਿਖਰੁਸਾਰਨਜਾਣੈ॥
ਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।
There may be an orchard of betel nut trees in the garden, but the donkey does not appreciate its value.
पाना वाड़ी होइ घरि खरु सार न जाणै ॥
ਰਸੀਆਹੋਵੈਮੁਸਕਕਾਤਬਫੂਲੁਪਛਾਣੈ॥੯॥
ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥
If someone savors a fragrance, then he can truly appreciate its flower. ||9||
रसीआ होवै मुसक का तब फूलु पछाणै ॥९॥
ਅਪਿਉਪੀਵੈਜੋਨਾਨਕਾਭ੍ਰਮੁਭ੍ਰਮਿਸਮਾਵੈ॥
ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।
One who drinks in the ambrosia, O Nanak, abandons his doubts and wanderings.
अपिउ पीवै जो नानका भ्रमु भ्रमि समावै ॥
ਸਹਜੇਸਹਜੇਮਿਲਿਰਹੈਅਮਰਾਪਦੁਪਾਵੈ॥੧੦॥੧॥
ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥
Easily and intuitively, he remains blended with the Lord, and obtains the immortal status. ||10||1||
सहजे सहजे मिलि रहै अमरा पदु पावै ॥१०॥१॥
WWW.GURBANI.WORLD