GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 207
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਮਿਲਹੁਪਿਆਰੇਜੀਆ
ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।
Meet with me, O my Dear Beloved.
मिलहु पिआरे जीआ ॥
ਪ੍ਰਭਕੀਆਤੁਮਾਰਾਥੀਆ॥੧॥ਰਹਾਉ
ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ॥੧॥ ਰਹਾਉ ॥
O God, whatever You do - that alone happens. ||1||Pause||
प्रभ कीआ तुमारा थीआ ॥१॥ रहाउ ॥
ਅਨਿਕਜਨਮਬਹੁਜੋਨੀਭ੍ਰਮਿਆਬਹੁਰਿਬਹੁਰਿਦੁਖੁਪਾਇਆ
ਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ।
Wandering around through countless incarnations, I endured pain and suffering in so many lives, over and over again.
अनिक जनम बहु जोनी भ्रमिआ बहुरि बहुरि दुखु पाइआ ॥
ਤੁਮਰੀਕ੍ਰਿਪਾਤੇਮਾਨੁਖਦੇਹਪਾਈਹੈਦੇਹੁਦਰਸੁਹਰਿਰਾਇਆ॥੧॥
ਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ॥੧॥
By Your Grace, I obtained this human body; grant me the Blessed Vision of Your Darshan, O Sovereign Lord King. ||1||
तुमरी क्रिपा ते मानुख देह पाई है देहु दरसु हरि राइआ ॥१॥
ਸੋਈਹੋਆਜੋਤਿਸੁਭਾਣਾਅਵਰੁਕਿਨਹੀਕੀਤਾ
ਹੇ ਭਾਈ! ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।
That which pleases His Will has come to pass; no one else can do anything.
सोई होआ जो तिसु भाणा अवरु न किन ही कीता ॥
ਤੁਮਰੈਭਾਣੈਭਰਮਿਮੋਹਿਮੋਹਿਆਜਾਗਤੁਨਾਹੀਸੂਤਾ॥੨॥
ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ॥੨॥
By Your Will, enticed by the illusion of emotional attachment, the people are asleep; they do not wake up. ||2||
तुमरै भाणै भरमि मोहि मोहिआ जागतु नाही सूता ॥२॥
ਬਿਨਉਸੁਨਹੁਤੁਮਪ੍ਰਾਨਪਤਿਪਿਆਰੇਕਿਰਪਾਨਿਧਿਦਇਆਲਾ
ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ।
Please hear my prayer, O Lord of Life, O Beloved, Ocean of mercy and compassion.
बिनउ सुनहु तुम प्रानपति पिआरे किरपा निधि दइआला ॥
ਰਾਖਿਲੇਹੁਪਿਤਾਪ੍ਰਭਮੇਰੇਅਨਾਥਹਕਰਿਪ੍ਰਤਿਪਾਲਾ॥੩॥
ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ॥੩॥
Save me, O my Father God. I am an orphan - please, cherish me! ||3||
राखि लेहु पिता प्रभ मेरे अनाथह करि प्रतिपाला ॥३॥
ਜਿਸਨੋਤੁਮਹਿਦਿਖਾਇਓਦਰਸਨੁਸਾਧਸੰਗਤਿਕੈਪਾਛੈ
ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ।
You reveal the Blessed Vision of Your Darshan, for the sake of the Saadh Sangat, the Company of the Holy.
जिस नो तुमहि दिखाइओ दरसनु साधसंगति कै पाछै ॥
ਕਰਿਕਿਰਪਾਧੂਰਿਦੇਹੁਸੰਤਨਕੀਸੁਖੁਨਾਨਕੁਇਹੁਬਾਛੈ॥੪॥੯॥੧੩੦॥
(ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ॥੪॥੯॥੧੩੦॥
Grant Your Grace, and bless us with the dust of the feet of the Saints; Nanak yearns for this peace. ||4||9||130||
करि किरपा धूरि देहु संतन की सुखु नानकु इहु बाछै ॥४॥९॥१३०॥
WWW.GURBANI.WORLD
ਪਿਛਲਾ Share ਹੋਮ Save ਅਗਲਾ