ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਉਤਾਕੈਬਲਿਹਾਰੀ॥
(ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ,
I am a sacrifice to those
हउ ता कै बलिहारी ॥
ਜਾਕੈਕੇਵਲਨਾਮੁਅਧਾਰੀ॥੧॥ਰਹਾਉ॥
ਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ॥੧॥ ਰਹਾਉ ॥
who take the Support of the Naam. ||1||Pause||
जा कै केवल नामु अधारी ॥१॥ रहाउ ॥
ਮਹਿਮਾਤਾਕੀਕੇਤਕਗਨੀਐਜਨਪਾਰਬ੍ਰਹਮਰੰਗਿਰਾਤੇ॥
(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
How can I recount the praises of those humble beings who are attuned to the Love of the Supreme Lord God?
महिमा ता की केतक गनीऐ जन पारब्रहम रंगि राते ॥
ਸੂਖਸਹਜਆਨੰਦਤਿਨਾਸੰਗਿਉਨਸਮਸਰਿਅਵਰਨਦਾਤੇ॥੧॥
ਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥
Peace, intuitive poise and bliss are with them. There are no other givers equal to them. ||1||
सूख सहज आनंद तिना संगि उन समसरि अवर न दाते ॥१॥
ਜਗਤਉਧਾਰਣਸੇਈਆਏਜੋਜਨਦਰਸਪਿਆਸਾ॥
(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ।
They have come to save the world - those humble beings who thirst for His Blessed Vision.
जगत उधारण सेई आए जो जन दरस पिआसा ॥
ਉਨਕੀਸਰਣਿਪਰੈਸੋਤਰਿਆਸੰਤਸੰਗਿਪੂਰਨਆਸਾ॥੨॥
ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
Those who seek their Sanctuary are carried across; in the Society of the Saints, their hopes are fulfilled. ||2||
उन की सरणि परै सो तरिआ संतसंगि पूरन आसा ॥२॥
ਤਾਕੈਚਰਣਿਪਰਉਤਾਜੀਵਾਜਨਕੈਸੰਗਿਨਿਹਾਲਾ॥
(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
If I fall at their Feet, then I live; associating with those humble beings, I remain happy.
ता कै चरणि परउ ता जीवा जन कै संगि निहाला ॥
ਭਗਤਨਕੀਰੇਣੁਹੋਇਮਨੁਮੇਰਾਹੋਹੁਪ੍ਰਭੂਕਿਰਪਾਲਾ॥੩॥
ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥
O God, please be merciful to me, that my mind might become the dust of the feet of Your devotees. ||3||
भगतन की रेणु होइ मनु मेरा होहु प्रभू किरपाला ॥३॥
ਰਾਜੁਜੋਬਨੁਅਵਧਜੋਦੀਸੈਸਭੁਕਿਛੁਜੁਗਮਹਿਘਾਟਿਆ॥
(ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।
Power and authority, youth and age - whatever is seen in this world, all of it shall fade away.
राजु जोबनु अवध जो दीसै सभु किछु जुग महि घाटिआ ॥
ਨਾਮੁਨਿਧਾਨੁਸਦਨਵਤਨੁਨਿਰਮਲੁਇਹੁਨਾਨਕਹਰਿਧਨੁਖਾਟਿਆ॥੪॥੧੦॥੧੩੧॥
ਹੇ ਨਾਨਕ! (ਆਖ-) ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ)। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥
The treasure of the Naam, the Name of the Lord, is forever new and immaculate. Nanak has earned this wealth of the Lord. ||4||10||131||
नामु निधानु सद नवतनु निरमलु इहु नानक हरि धनु खाटिआ ॥४॥१०॥१३१॥
WWW.GURBANI.WORLD