GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 51
Display Settings
Translations
ਸਿਰੀਰਾਗੁਮਹਲਾਘਰੁ
Siree Raag, Fifth Mahalaa, Sixth House:
सिरीरागु महला ५ घरु ६ ॥
ਕਰਣਕਾਰਣਏਕੁਓਹੀਜਿਨਿਕੀਆਆਕਾਰੁ
ਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ।
The One Lord is the Doer, the Cause of causes, who has created the creation.
करण कारण एकु ओही जिनि कीआ आकारु ॥
ਤਿਸਹਿਧਿਆਵਹੁਮਨਮੇਰੇਸਰਬਕੋਆਧਾਰੁ॥੧॥
ਹੇ ਮੇਰੇ ਮਨ! ਜੋ ਜੀਵਾਂ ਦਾ ਆਸਰਾ ਹੈ, ਉਸੇ ਨੂੰ ਸਦਾ ਸਿਮਰਦਾ ਰਹੁ ॥੧॥
Meditate on the One, O my mind, who is the Support of all. ||1||
तिसहि धिआवहु मन मेरे सरब को आधारु ॥१॥
ਗੁਰਕੇਚਰਨਮਨਮਹਿਧਿਆਇ
(ਹੇ ਭਾਈ!) ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ (ਭਾਵ, ਹਉਮੈ ਛੱਡ ਕੇ ਗੁਰੂ ਵਿਚ ਸਰਧਾ ਬਣਾ)।
Meditate within your mind on the Guru's Feet.
गुर के चरन मन महि धिआइ ॥
ਛੋਡਿਸਗਲਸਿਆਣਪਾਸਾਚਿਸਬਦਿਲਿਵਲਾਇ॥੧॥ਰਹਾਉ
(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ ॥
Give up all your clever mental tricks, and lovingly attune yourself to the True Word of the Shabad. ||1||Pause||
छोडि सगल सिआणपा साचि सबदि लिव लाइ ॥१॥ रहाउ ॥
ਦੁਖੁਕਲੇਸੁਭਉਬਿਆਪੈਗੁਰਮੰਤ੍ਰੁਹਿਰਦੈਹੋਇ
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।
Suffering, agony and fear do not cling to one whose heart is filled with the GurMantra.
दुखु कलेसु न भउ बिआपै गुर मंत्रु हिरदै होइ ॥
ਕੋਟਿਜਤਨਾਕਰਿਰਹੇਗੁਰਬਿਨੁਤਰਿਓਕੋਇ॥੨॥
ਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ॥੨॥
Trying millions of things, people have grown weary, but without the Guru, none have been saved. ||2||
कोटि जतना करि रहे गुर बिनु तरिओ न कोइ ॥२॥
ਦੇਖਿਦਰਸਨੁਮਨੁਸਾਧਾਰੈਪਾਪਸਗਲੇਜਾਹਿ
ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ।
Gazing upon the Blessed Vision of the Guru's Darshan, the mind is comforted and all sins depart.
देखि दरसनु मनु साधारै पाप सगले जाहि ॥
ਹਉਤਿਨਕੈਬਲਿਹਾਰਣੈਜਿਗੁਰਕੀਪੈਰੀਪਾਹਿ॥੩॥
ਮੈਂ ਉਹਨਾਂ (ਭਾਗਾਂ ਵਾਲੇ) ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ ॥੩॥
I am a sacrifice to those who fall at the Feet of the Guru. ||3||
हउ तिन कै बलिहारणै जि गुर की पैरी पाहि ॥३॥
ਸਾਧਸੰਗਤਿਮਨਿਵਸੈਸਾਚੁਹਰਿਕਾਨਾਉ
ਸਾਧ ਸੰਗਤਿ ਵਿਚ ਰਿਹਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ।
In the Saadh Sangat, the Company of the Holy, the True Name of the Lord comes to dwell in the mind.
साधसंगति मनि वसै साचु हरि का नाउ ॥
ਸੇਵਡਭਾਗੀਨਾਨਕਾਜਿਨਾਮਨਿਇਹੁਭਾਉ॥੪॥੨੪॥੯੪॥
ਹੇ ਨਾਨਕ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤਿ ਵਿਚ ਟਿਕਣ ਦਾ) ਇਹ ਪ੍ਰੇਮ ਹੈ ॥੪॥੨੪॥੯੪॥
Very fortunate are those, O Nanak, whose minds are filled with this love. ||4||24||94||
से वडभागी नानका जिना मनि इहु भाउ ॥४॥२४॥९४॥
WWW.GURBANI.WORLD
ਪਿਛਲਾ Share ਹੋਮ Save ਅਗਲਾ