GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 51
Display Settings
Translations
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
ਸੰਚਿਹਰਿਧਨੁਪੂਜਿਸਤਿਗੁਰੁਛੋਡਿਸਗਲਵਿਕਾਰ
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ।
Gather in the Wealth of the Lord, worship the True Guru, and give up all your corrupt ways.
संचि हरि धनु पूजि सतिगुरु छोडि सगल विकार ॥
ਜਿਨਿਤੂੰਸਾਜਿਸਵਾਰਿਆਹਰਿਸਿਮਰਿਹੋਇਉਧਾਰੁ॥੧॥
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ॥੧॥
Meditate in remembrance on the Lord who created and adorned you, and you shall be saved. ||1||
जिनि तूं साजि सवारिआ हरि सिमरि होइ उधारु ॥१॥
ਜਪਿਮਨਨਾਮੁਏਕੁਅਪਾਰੁ
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ।
O mind, chant the Name of the One, the Unique and Infinite Lord.
जपि मन नामु एकु अपारु ॥
ਪ੍ਰਾਨਮਨੁਤਨੁਜਿਨਹਿਦੀਆਰਿਦੇਕਾਆਧਾਰੁ॥੧॥ਰਹਾਉ
ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ॥੧॥ ਰਹਾਉ ॥
He gave you the praanaa, the breath of life, and your mind and body. He is the Support of the heart. ||1||Pause||
प्रान मनु तनु जिनहि दीआ रिदे का आधारु ॥१॥ रहाउ ॥
ਕਾਮਿਕ੍ਰੋਧਿਅਹੰਕਾਰਿਮਾਤੇਵਿਆਪਿਆਸੰਸਾਰੁ
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ।
The world is drunk, engrossed in sexual desire, anger and egotism.
कामि क्रोधि अहंकारि माते विआपिआ संसारु ॥
ਪਉਸੰਤਸਰਣੀਲਾਗੁਚਰਣੀਮਿਟੈਦੂਖੁਅੰਧਾਰੁ॥੨॥
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ॥੨॥
Seek the Sanctuary of the Saints, and fall at their feet; your suffering and darkness shall be removed. ||2||
पउ संत सरणी लागु चरणी मिटै दूखु अंधारु ॥२॥
ਸਤੁਸੰਤੋਖੁਦਇਆਕਮਾਵੈਏਹਕਰਣੀਸਾਰ
(ਜਿਹੜਾ ਭਾਗਾਂ ਵਾਲਾ ਮਨੁੱਖ) ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਇਹੋ ਹੀ ਸ੍ਰੇਸ਼ਟ ਕਰਣੀ ਹੈ।
Practice truth, contentment and kindness; this is the most excellent way of life.
सतु संतोखु दइआ कमावै एह करणी सार ॥
ਆਪੁਛੋਡਿਸਭਹੋਇਰੇਣਾਜਿਸੁਦੇਇਪ੍ਰਭੁਨਿਰੰਕਾਰੁ॥੩॥
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥
One who is so blessed by the Formless Lord God renounces selfishness, and becomes the dust of all. ||3||
आपु छोडि सभ होइ रेणा जिसु देइ प्रभु निरंकारु ॥३॥
ਜੋਦੀਸੈਸੋਸਗਲਤੂੰਹੈਪਸਰਿਆਪਾਸਾਰੁ
ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ।
All that is seen is You, Lord, the expansion of the expanse.
जो दीसै सो सगल तूंहै पसरिआ पासारु ॥
ਕਹੁਨਾਨਕਗੁਰਿਭਰਮੁਕਾਟਿਆਸਗਲਬ੍ਰਹਮਬੀਚਾਰੁ॥੪॥੨੫॥੯੫॥
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥
Says Nanak, the Guru has removed my doubts; I recognize God in all. ||4||25||95||
कहु नानक गुरि भरमु काटिआ सगल ब्रहम बीचारु ॥४॥२५॥९५॥
WWW.GURBANI.WORLD
ਪਿਛਲਾ Share ਹੋਮ Save ਅਗਲਾ