ਪਉੜੀ॥
ਪਉੜੀ
Pauree:
पउड़ी ॥
ਵਵਾਵੈਰੁਨਕਰੀਐਕਾਹੂ॥
ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ,
WAWWA: Do not harbor hatred against anyone.
ववा वैरु न करीऐ काहू ॥
ਘਟਘਟਅੰਤਰਿਬ੍ਰਹਮਸਮਾਹੂ॥
ਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ।
In each and every heart, God is contained.
घट घट अंतरि ब्रहम समाहू ॥
ਵਾਸੁਦੇਵਜਲਥਲਮਹਿਰਵਿਆ॥
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,
The All-pervading Lord is permeating and pervading the oceans and the land.
वासुदेव जल थल महि रविआ ॥
ਗੁਰਪ੍ਰਸਾਦਿਵਿਰਲੈਹੀਗਵਿਆ॥
ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ।
How rare are those who, by Guru's Grace, sing of Him.
गुर प्रसादि विरलै ही गविआ ॥
ਵੈਰਵਿਰੋਧਮਿਟੇਤਿਹਮਨਤੇ॥
ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,
Hatred and alienation depart from those
वैर विरोध मिटे तिह मन ते ॥
ਹਰਿਕੀਰਤਨੁਗੁਰਮੁਖਿਜੋਸੁਨਤੇ॥
ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।
who, as Gurmukh, listen to the Kirtan of the Lord's Praises.
हरि कीरतनु गुरमुखि जो सुनते ॥
ਵਰਨਚਿਹਨਸਗਲਹਤੇਰਹਤਾ॥
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)।
O Nanak, one who becomes Gurmukh chants the Name of the Lord, Har, Har,
वरन चिहन सगलह ते रहता ॥
ਨਾਨਕਹਰਿਹਰਿਗੁਰਮੁਖਿਜੋਕਹਤਾ॥੪੬॥
(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥
and rises above all social classes and status symbols. ||46||
नानक हरि हरि गुरमुखि जो कहता ॥४६॥
WWW.GURBANI.WORLD