ਮੰਘਰਮਾਹੁਭਲਾਹਰਿਗੁਣਅੰਕਿਸਮਾਵਏ॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।
The month of Maghar is good, for those who sing the Glorious Praises of the Lord, and merge in His Being.
मंघर माहु भला हरि गुण अंकि समावए ॥
ਗੁਣਵੰਤੀਗੁਣਰਵੈਮੈਪਿਰੁਨਿਹਚਲੁਭਾਵਏ॥
ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ।
The virtuous wife utters His Glorious Praises; my Beloved Husband Lord is Eternal and Unchanging.
गुणवंती गुण रवै मै पिरु निहचलु भावए ॥
ਨਿਹਚਲੁਚਤੁਰੁਸੁਜਾਣੁਬਿਧਾਤਾਚੰਚਲੁਜਗਤੁਸਬਾਇਆ॥
ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।
The Primal Lord is Unmoving and Unchanging, Clever and Wise; all the world is fickle.
निहचलु चतुरु सुजाणु बिधाता चंचलु जगतु सबाइआ ॥
ਗਿਆਨੁਧਿਆਨੁਗੁਣਅੰਕਿਸਮਾਣੇਪ੍ਰਭਭਾਣੇਤਾਭਾਇਆ॥
ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।
By virtue of spiritual wisdom and meditation, she merges in His Being; she is pleasing to God, and He is pleasing to her.
गिआनु धिआनु गुण अंकि समाणे प्रभ भाणे ता भाइआ ॥
ਗੀਤਨਾਦਕਵਿਤਕਵੇਸੁਣਿਰਾਮਨਾਮਿਦੁਖੁਭਾਗੈ॥
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
I have heard the songs and the music, and the poems of the poets; but only the Name of the Lord takes away my pain.
गीत नाद कवित कवे सुणि राम नामि दुखु भागै ॥
ਨਾਨਕਸਾਧਨਨਾਹਪਿਆਰੀਅਭਭਗਤੀਪਿਰਆਗੈ॥੧੩॥
ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥
O Nanak, that soul-bride is pleasing to her Husband Lord, who performs loving devotional worship before her Beloved. ||13||
नानक साधन नाह पिआरी अभ भगती पिर आगै ॥१३॥
WWW.GURBANI.WORLD