ਪੋਖਿਤੁਖਾਰੁਪੜੈਵਣੁਤ੍ਰਿਣੁਰਸੁਸੋਖੈ॥
ਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ)।
In Poh, the snow falls, and the sap of the trees and the fields dries up.
पोखि तुखारु पड़ै वणु त्रिणु रसु सोखै ॥
ਆਵਤਕੀਨਾਹੀਮਨਿਤਨਿਵਸਹਿਮੁਖੇ॥
ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।
Why have You not come? I keep You in my mind, body and mouth.
आवत की नाही मनि तनि वसहि मुखे ॥
ਮਨਿਤਨਿਰਵਿਰਹਿਆਜਗਜੀਵਨੁਗੁਰਸਬਦੀਰੰਗੁਮਾਣੀ॥
ਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ।
He is permeating and pervading my mind and body; He is the Life of the World. Through the Word of the Guru's Shabad, I enjoy His Love.
मनि तनि रवि रहिआ जगजीवनु गुर सबदी रंगु माणी ॥
ਅੰਡਜਜੇਰਜਸੇਤਜਉਤਭੁਜਘਟਿਘਟਿਜੋਤਿਸਮਾਣੀ॥
ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।
His Light fills all those born of eggs, born from the womb, born of sweat and born of the earth, each and every heart.
अंडज जेरज सेतज उतभुज घटि घटि जोति समाणी ॥
ਦਰਸਨੁਦੇਹੁਦਇਆਪਤਿਦਾਤੇਗਤਿਪਾਵਉਮਤਿਦੇਹੋ॥
ਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ)।
Grant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
दरसनु देहु दइआपति दाते गति पावउ मति देहो ॥
ਨਾਨਕਰੰਗਿਰਵੈਰਸਿਰਸੀਆਹਰਿਸਿਉਪ੍ਰੀਤਿਸਨੇਹੋ॥੧੪॥
ਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ॥੧੪॥
O Nanak, the Lord enjoys, savors and ravishes the bride who is in love with Him. ||14||
नानक रंगि रवै रसि रसीआ हरि सिउ प्रीति सनेहो ॥१४॥
WWW.GURBANI.WORLD