ਦੇਖੁਫਰੀਦਾਜੁਥੀਆਦਾੜੀਹੋਈਭੂਰ॥
ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ,
See, Fareed, what has happened: your beard has become grey.
देखु फरीदा जु थीआ दाड़ी होई भूर ॥
ਅਗਹੁਨੇੜਾਆਇਆਪਿਛਾਰਹਿਆਦੂਰਿ॥੯॥
ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ॥੯॥
That which is coming is near, and the past is left far behind. ||9||
अगहु नेड़ा आइआ पिछा रहिआ दूरि ॥९॥