ਰਾਮਸਿਮਰਿਰਾਮਸਿਮਰਿਰਾਮਸਿਮਰਿਭਾਈ॥
ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ।
Remember the Lord, remember the Lord, remember the Lord in meditation, O Siblings of Destiny.
राम सिमरि राम सिमरि राम सिमरि भाई ॥
ਰਾਮਨਾਮਸਿਮਰਨਬਿਨੁਬੂਡਤੇਅਧਿਕਾਈ॥੧॥ਰਹਾਉ॥
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥
Without remembering the Lord's Name in meditation, a great many are drowned. ||1||Pause||
राम नाम सिमरन बिनु बूडते अधिकाई ॥१॥ रहाउ ॥
ਬਨਿਤਾਸੁਤਦੇਹਗ੍ਰੇਹਸੰਪਤਿਸੁਖਦਾਈ॥
ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ,
Your spouse, children, body, house and possessions - you think these will give you peace.
बनिता सुत देह ग्रेह संपति सुखदाई ॥
ਇਨੑਮੈਕਛੁਨਾਹਿਤੇਰੋਕਾਲਅਵਧਆਈ॥੧॥
ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥
But none of these shall be yours, when the time of death comes. ||1||
इन मै कछु नाहि तेरो काल अवध आई ॥१॥
ਅਜਾਮਲਗਜਗਨਿਕਾਪਤਿਤਕਰਮਕੀਨੇ॥
ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ,
Ajaamal, the elephant, and the prostitute committed many sins,
अजामल गज गनिका पतित करम कीने ॥
ਤੇਊਉਤਰਿਪਾਰਿਪਰੇਰਾਮਨਾਮਲੀਨੇ॥੨॥
ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥
but still, they crossed over the world-ocean, by chanting the Lord's Name. ||2||
तेऊ उतरि पारि परे राम नाम लीने ॥२॥
ਸੂਕਰਕੂਕਰਜੋਨਿਭ੍ਰਮੇਤਊਲਾਜਨਆਈ॥
(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)।
You have wandered in reincarnation, as pigs and dogs - did you feel no shame?
सूकर कूकर जोनि भ्रमे तऊ लाज न आई ॥
ਰਾਮਨਾਮਛਾਡਿਅੰਮ੍ਰਿਤਕਾਹੇਬਿਖੁਖਾਈ॥੩॥
ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ॥੩॥
Forsaking the Ambrosial Name of the Lord, why do you eat poison? ||3||
राम नाम छाडि अंम्रित काहे बिखु खाई ॥३॥
ਤਜਿਭਰਮਕਰਮਬਿਧਿਨਿਖੇਧਰਾਮਨਾਮੁਲੇਹੀ॥
(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ।
Abandon your doubts about do's and don'ts, and take to the Lord's Name.
तजि भरम करम बिधि निखेध राम नामु लेही ॥
ਗੁਰਪ੍ਰਸਾਦਿਜਨਕਬੀਰਰਾਮੁਕਰਿਸਨੇਹੀ॥੪॥੫॥
ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥
By Guru's Grace, O servant Kabeer, love the Lord. ||4||5||
गुर प्रसादि जन कबीर रामु करि सनेही ॥४॥५॥
WWW.GURBANI.WORLD