ਸਾਰਗਮਹਲਾ੫॥
Saarang, Fifth Mahalaa:
सारग महला ५ ॥
ਆਤੁਰੁਨਾਮਬਿਨੁਸੰਸਾਰ॥
(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,
Without the Naam, the Name of the Lord, the world is miserable.
आतुरु नाम बिनु संसार ॥
ਤ੍ਰਿਪਤਿਨਹੋਵਤਕੂਕਰੀਆਸਾਇਤੁਲਾਗੋਬਿਖਿਆਛਾਰ॥੧॥ਰਹਾਉ॥
ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥
Like a dog, its desires are never satisfied; it clings to the ashes of corruption. ||1||Pause||
त्रिपति न होवत कूकरी आसा इतु लागो बिखिआ छार ॥१॥ रहाउ ॥
ਪਾਇਠਗਉਰੀਆਪਿਭੁਲਾਇਓਜਨਮਤਬਾਰੋਬਾਰ॥
(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,
Administering the intoxicating drug, God Himself leads the mortals astray; they are reincarnated again and again.
पाइ ठगउरी आपि भुलाइओ जनमत बारो बार ॥
ਹਰਿਕਾਸਿਮਰਨੁਨਿਮਖਨਸਿਮਰਿਓਜਮਕੰਕਰਕਰਤਖੁਆਰ॥੧॥
ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥
He does not meditate in remembrance on the Lord, even for an instant, and so the Messenger of Death makes him suffer. ||1||
हरि का सिमरनु निमख न सिमरिओ जमकंकर करत खुआर ॥१॥
ਹੋਹੁਕ੍ਰਿਪਾਲਦੀਨਦੁਖਭੰਜਨਤੇਰਿਆਸੰਤਹਕੀਰਾਵਾਰ॥
ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।
Please be merciful to me, O Destroyer of the pains of the meek and the poor; let me be the dust of the feet of the Saints.
होहु क्रिपाल दीन दुख भंजन तेरिआ संतह की रावार ॥
ਨਾਨਕਦਾਸੁਦਰਸੁਪ੍ਰਭਜਾਚੈਮਨਤਨਕੋਆਧਾਰ॥੨॥੭੮॥੧੦੧॥
ਹੇ ਪ੍ਰਭੂ! (ਤੇਰਾ) ਦਾਸ ਨਾਨਕ ਤੇਰਾ ਦਰਸਨ ਮੰਗਦਾ ਹੈ, ਇਹੀ (ਇਸ ਦੇ) ਮਨ ਦਾ ਤਨ ਦਾ ਆਸਰਾ ਹੈ ॥੨॥੭੮॥੧੦੧॥
Slave Nanak asks for the Blessed Vision of God. It is the Support of his mind and body. ||2||78||101||
नानक दासु दरसु प्रभ जाचै मन तन को आधार ॥२॥७८॥१०१॥
WWW.GURBANI.WORLD